ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 27 ਜੁਲਾਈ 2015 ਯਾਨੀ ਅੱਜ ਤੋਂ ਠੀਕ ਚਾਰ ਸਾਲ ਪਹਿਲਾਂ ਦੀਨਾਨਗਰ ਦੇ ਲੋਕ ਅਜੇ ਸੁਤੇ ਵੀ ਨਹੀਂ ਸੀ ਕਿ ਅਚਾਨਕ ਪੂਰਾ ਇਲਾਕਾ ਗੋਲੀਆਂ ਦੀ ਅਵਾਜ਼ਾਂ ਨਾਲ ਸੁੰਨ ਹੋ ਗਿਆ।
ਲੋਕਾਂ ਨੂੰ ਪਹਿਲਾਂ ਤਾਂ ਇਹੀ ਸਮਝ ਨਹੀਂ ਆਇਆ ਕਿ ਇਹ ਹੋਇਆ ਕੀ ਹੈ। ਅੱਜ ਦੇ ਦਿਨ ਨੂੰ ਇਤਿਹਾਸ ‘ਚ ਕਾਲੇ ਅੱਖਰਾਂ ‘ਚ ਲਿਖਿਆ ਗਿਆ। ਦਸ ਦਈਏ ਕਿ ਅੱਜ ਦੇ ਹੀ ਦਿਨ ਦੀਨਨਾਗਰ ‘ਚ ਅੱਤਵਾਦੀ ਹਮਲਾ ਹੋਇਆ ਸੀ। ਇਸ ਘਾਤਕ ਹਮਲੇ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਸੀ।
ਜਿਸ ‘ਚ ਪੰਜਾਬ ਪੁਲਿਸ ਦੇ ਐਸਪੀ ਅਤੇ ਗ੍ਰਹਿ ਰੱਖਿਆ ਵਾਹਿਨੀ ਦੇ ਤਿੰਨ ਜਵਾਨਾਂ ਦੇ ਨਾਲ ਨਾਲ ਤਿੰਨ ਸਥਾਨਕ ਲੋਕ ਵੀ ਸ਼ਾਮਿਲ ਸੀ। ਪਰ ਇਸ ਹਮਲੇ ‘ਚ ਫ਼ੋਰਸ ਨੇ ਜਿੱਤ ਹਾਸਿਲ ਕੀਤੀ ਸੀ। ਪਰ ਦੀਨਾਨਗਰ ਦੇ ਲੋਕ ਜਦੋ ਵੀ ਇਸ ਦਿਨ ਨੂੰ ਯਾਦ ਕਰਦੇ ਹਨ ਤਾਂ ਉਹਨਾਂ ਦੀ ਰੂਹ ਕੰਬ ਜਾਂਦੀ ਹੈ।

