ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਸਿੰਗਰ ਤੇ ਮਾਡਲ ਸਾਰਾ ਗੁਰਪਾਲ ਜਲਦ ਹੀ ਸਿਆਸਤ ‘ਚ ਆਪਣੀ ਕਿਸਮਤ ਅਜਾਮਾ ਸਕਦੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਾਰਾ ਗੁਰਪਾਲ ਨੇ ਕਿਹਾ ਉਹਨਾਂ ਨੂੰ ਬੀਜੇਪੀ ਬਹੁਤ ਹੀ ਪਸੰਦ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਫੈਨ ਵੀ ਹਨ।
ਸਾਰਾ ਗੁਰਪਾਲ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਉਹ ਬੀਜੇਪੀ ਜੁਆਇਂਨ ਕਰ ਸਕਦੀ ਹੈ। ਇਸ ਤੋਂ ਇਲਾਵਾ ਸਾਰਾ ਗੁਰਪਾਲ ਨੇ ਹਨੀ ਸਿੰਘ ਦੇ ਮਾਮਲੇ ਤੇ ਕਿਹਾ ਕਿ ਉਹਨਾਂ ਨੂੰ ਜਾਨਬੁੱਝ ਕੇ ਫਸਾਇਆ ਜਾ ਰਿਹਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਇਹਨਾਂ ਵੀ ਜਿਆਦਾ ਵੱਡਾ ਨਹੀਂ ਹੈ ਜਿਹਨਾਂ ਇਸਨੂੰ ਬਣਾਇਆ ਜਾ ਰਿਹਾ ਹੈ।
ਉੱਥੇ ਹੀ ਸਾਰਾ ਗੁਰਪਾਲ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਸੋਚ ਬਦਲਣ ਦੀ ਲੋੜ ਹੈ ਜੇਕਰ ਲੋਕਾਂ ਦੀ ਸੋਚ ਨਹੀਂ ਬਦਲੇਗੀ ਉਦੋਂ ਤੱਕ ਕੁੜੀਆਂ ਸੁਰੱਖਿਅਤ ਨਹੀਂ ਰਹਿਣਗੀਆਂ। ਸਰਕਾਰ ਕੁੜੀਆਂ ਨੂੰ ਲੈਕੇ ਬਹੁਤ ਕੁਝ ਕਰ ਰਹੀ ਹੈ ਪਰ ਜਦੋ ਤੱਕ ਸਮਾਜ ਦੀ ਸੋਚ ਨਹੀਂ ਬਦਲੇਗੀ ਉਸ ਸਮੇਂ ਤੱਕ ਕੁਝ ਵੀ ਠੀਕ ਨਹੀਂ ਹੋ ਸਕਦਾ ਹੈ।

