ਸੂਬੇ ‘ਚ ਨਸ਼ੇ ਦੇ ਕਾਰਨ ਪੰਜਾਬੀ ਨੌਜਵਾਨਾਂ ਦੀ ਹਾਲਤ ਹੋਈ ਤਰਸਯੋਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪੰਜਾਬ ‘ਚ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ ਜਿਸ ਕਾਰਨ ਕਈ ਪਰਿਵਾਰ ਇਸ ਨਸ਼ੇ ਦੇ ਕਾਰਨ ਉਜੜ ਚੁੱਕੇ ਹਨ। ਇਸੇ ਤਰ੍ਹਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪੰਜਾਬ ‘ਚ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ ਜਿਸ ਕਾਰਨ ਕਈ ਪਰਿਵਾਰ ਇਸ ਨਸ਼ੇ ਦੇ ਕਾਰਨ ਉਜੜ ਚੁੱਕੇ ਹਨ। ਇਸੇ ਤਰ੍ਹਾਂ ਹੀ  ਨਾਭਾ ਦੇ ਇੱਕ ਪਰਿਵਾਰ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ। ਦਸ ਦਈਏ ਕਿ ਉਹਨਾਂ 23 ਸਾਲਾ ਨੌਜਵਾਨ ਪਿਛਲੇ 7 ਸਾਲਾਂ ਤੋਂ ਨਸ਼ੇ ਦਾ ਆਦੀ ਹੈ। ਜਿਸ ਕਾਰਨ ਉਸ ਤੋਂ ਅੱਕ ਕੇ ਪਰਿਵਾਰ ਨੇ ਉਸਨੂੰ ਸੰਗਲ ਨਾਲ ਬਨਿੰਆ ਹੋਇਆ ਹੈ। ਤਾਂ ਜੋ ਉਹ ਨਸ਼ੇ ਲਈ ਉਹਨਾਂ ਨੂੰ ਪਰੇਸ਼ਾਨ ਨਾ ਕਰੇਂ ਤੇ ਨਾ ਹੀ ਉਹ ਨਸ਼ੇ ਕਰੇ।

Drugs  ਦੱਸਿਆ ਜਾ ਰਿਹਾ ਹੈ ਕਿ ਸੰਗਲ ਵਿਚ ਜਕੜੇ ਨੋਜਵਾਨ ਨੇ ਕੋਈ ਸੰਗੀਨ ਜੁਰਮ ਨਹੀ ਕੀਤਾ ਸਗੋਂ ਪਰਿਵਾਰ ਨੇ ਹੀ ਚਿੱਟੇ ਦੇ ਨਸੇ ਦੀ ਆਦਤ ਤੋਂ ਛੁਟਕਾਰਾ ਪਵਾਉਣ ਲਈ ਇਸ ਨੂੰ ਘਰ ਵਿਚ ਹੀ ਸੰਗਲ ਨਾਲ ਜਕੜਿਆ ਹੋਇਆ ਹੈ ਤਾ ਜੋ ਇਹ ਨਸੇ ਦੀ ਦਲ-ਦਲ ਵਿਚ ਦੁਬਾਰਾ ਨਾ ਚਲਾ ਜਾਵੇ।

Drugs

ਮਿਲੀ ਜਾਣਕਾਰੀ ਦੇ ਅਨੁਸਾਰ ਸੰਗਲਾ ਨਾਲ ਬੰਨ ਨਾਲ ਬੰਨ੍ਹਿਆ ਨੌਜਵਾਨ ਪਿਛਲੇ 7 ਸਾਲਾਂ ਤੋਂ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਹੈ ਨਾਲ ਹੀ ਨੌਜਵਾਨ ਚਿੱਟੇ ਦੇ ਠਿਕਾਣਿਆ ਤੇ ਨਸ਼ਾ ਵਿਕਣ ਦੇ ਬਾਰੇ ਦੱਸਿਆ।

Drugs

ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਕਾਰਨ ਨੌਜਵਾਨ ਹੈਪਾਟਾਈਟਸ ਬੀ ਦਾ ਰੋਗੀ ਹੋ ਗਿਆ ਹੈ। ਜਿਸ ਕਾਰਨ ਪਰਿਵਾਰ ਵਾਲੇ ਦੁਖ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਜੇਕਰ ਸੂਬਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਚਿੱਟੇ ਦੇ ਨਸੇ ਦੇ ਖਾਤਮੇ ਕਰਨ ਤੇ ਨਾਕਾਮ ਹੋ ਗਈ ਹੈ ਜਿਸ ਕਾਰਨ ਕਈ ਗਰੀਬ ਪਰਿਵਾਰਾਂ ਦੇ ਜਿਗਰ ਦੇ ਟੁੱਕੜਿਆ ਨੂੰ ਖੋਹ ਦਿੱਤਾ ਹੈ।

 

Leave a Reply

Your email address will not be published. Required fields are marked *