ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੇ ਭਾਰਤ ‘ਚ ਮਾਨਸੂਨ ਨੇ ਆਪਣੀ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਗਰਮੀ ਤੋਂ ਲੋਕਾਂ ਨੂੰ ਤਾਂ ਰਾਹਤ ਮਿਲ ਗਈ ਹੈ ਪਰ ਹੁਣ ਇਹ ਬਾਰਿਸ਼ ਕਈ ਥਾਵਾਂ ਤੇ ਆਫਤ ਬਣ ਗਈ ਹੈ।
ਅਜਿਹਾ ਹੀ ਕੁਝ ਹਾਲ ਅਸਮ ‘ਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਬਾਰਿਸ਼ ਦੇ ਕਾਰਨ ਹੜ੍ਹ ਦੀ ਸਥਿਤੀ ਬਣ ਗਈ ਹੈ।
ਨਾਲ ਹੀ ਇਲਾਕੇ ‘ਚ ਹੜ੍ਹ ਦੇ ਕਾਰਨ ਤਬਾਹੀ ਮਚੀ ਪਈ ਹੈ। ਖਬਰਾਂ ਦੀ ਮੰਨਿਆ ਤਾਂ ਹੜ੍ਹ ਦਾ ਸ਼ਿਕਾਰ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਹੁਣ ਤੱਕ ਅਸਮ ਦੇ ਜੋਰਦਾਰ, ਬਾਰਪੇਟਾ ਤੇ ਧੁਬਰੀ ਜਿਲ੍ਹਿਆਂ ‘ਚ ਕਈ ਲੋਕਾਂ ਦੀ ਮੌਤ ਹੋ ਗਈ ਹੈ।
ਇਹਨਾਂ ਹੀ ਨਹੀਂ ਅਸਮ ਦੇ ਕਈ ਜਿਲ੍ਹਿਆਂ ‘ਚ ਲੋਕ ਇਸ ਮੀਂਹ ਦੇ ਕਾਰਨ ਲੋਕ ਪ੍ਰਭਾਵਿਤ ਹੈ। ਉੱਥੇ ਹੀ ਮੌਸਮ ਵਿਭਾਗ ਨੇ ਅਸਮ ‘ਚ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।





