ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੇਣ ਦੀ ਗੱਲ ਤੇ ਸਿਆਸਤ ਕਾਫੀ ਗਰਮਾ ਗਈ ਹੈ। ਕਈ ਵਿਰੋਧੀ ਪਾਰਟੀਆਂ ਨੇ ਸਿੱਧੂ ਦੇ ਅਸਤੀਫੇ ਦੀ ਗੱਲ ਨੂੰ ਡਰਾਮਾ ਆਖਿਆ ਤੇ ਕਈਆਂ ਨੇ ਇਹਨਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਉੱਥੇ ਹੀ ਇਸ ਮਾਮਲੇ ਤੇ ਨਵਜੋਤ ਸਿੰਘ ਸਿੱਧੂ ਦੇ ਸਾਥੀ ਤ੍ਰਿਪਤ ਰਜਿੰਦਰ ਬਾਜਵਾ ਨੇ ਉਹਨਾਂ ਨੂੰ ਅਸਤੀਫੇ ਦੀ ਗੱਲ ਤੇ ਮੁੜ ਤੋਂ ਵਿਚਾਰਨ ਦੀ ਸਲਾਹ ਦਿੱਤੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਤ੍ਰਿਪਤ ਰਜਿੰਦਰ ਬਾਜਵਾ ਨੇ ਉਹਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਸਿੱਧੂ ਨੂੰ ਸੀਐੱਮ ਕੈਪਟਨ ਦੇ ਨਾਲ ਮੁਲਾਕਾਤ ਕਰ ਆਪਣੀ ਸਾਰੀ ਨਰਾਜ਼ਗੀ ਦੂਰ ਕਰਨੀ ਚਾਹੀਦੀ ਹੈ। ਗੱਲ ਬਾਤ ਕਰਨ ਨਾਲ ਮਾਮਲੇ ਦਾ ਹੱਲ ਨਿਕਲ ਆਵੇ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਧੂ ਬਹੁਤ ਚੰਗੇ ਇਨਸਾਨ ਹਨ।
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਨਵਾਂ ਵਿਭਾਗ ਸੰਭਾਲਣ ਲਈ ਦਿੱਤਾ ਸੀ ਉਹਨਾਂ ਨੂੰ ਉਸ ਵਿਭਾਗ ਨੂੰ ਸੰਭਾਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਜਵਾ ਨੇ ਇਹ ਵੀ ਕਿਹਾ ਕਿ ਜੇਕਰ ਉਹ ਅਸਤੀਫਾ ਦੇਣਾ ਹੀ ਚਾਹੁੰਦੇ ਹਨ ਤਾਂ ਉਹ ਸੀਐੱਮ ਕੈਪਟਨ ਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਹੈ।


