ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਦੇ ਨਰਾਇਣਗੜ ਸਥਿਤ ਹੇਤ ਰਾਮ ਕਾਲੋਨੀ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋ ਦੋ ਗੁਆਂਢੀ ਆਪਸ ਚ ਹੀ ਭਿੜ ਗਏ।
ਮਿਲੀ ਜਾਣਕਾਰੀ ਦੇ ਅਨੁਸਾਰ ਕਿਸੇ ਪੁਰਾਣੀ ਰੰਜੀਸ਼ ਦੇ ਚੱਲਦੇ ਦੋ ਗੁਆਂਢੀ ਆਪਸ ਚ ਭਿੜ ਗਏ ਇਸ ਦੌਰਾਨ ਹੋਵਾਂ ਪਾਸਿਓ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ। ਜਿਸ ਕਾਰਨ ਇਸ ਹਮਲੇ ਦੇ ਕਾਰਨ ਕਰੀਬ ਚਾਰ ਲੋਕ ਗੰਭੀਰ ਜਖਮੀ ਹੋ ਗਏ।
ਗੰਭੀਰ ਜਖਮੀ ਹੋ ਗਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ। ਉੱਥੇ ਹੀ ਇਸ ਮਾਮਲੇ ਤੇ ਤਰਸੇਮ ਸਿੰਘ ਨੇ ਦੱਸਿਆ ਕਿ ਗੁਆਂਢ ‘ਚ ਰਹਿੰਦਾ ਮਨਪ੍ਰੀਤ ਸਿੰਘ ਤੇ ਉਸਦਾ ਪਰਿਵਾਰ ਉਨਾਂਂ ਤੋਂ ਰੰਜਿਸ਼ ਰੱਖਦਾ ਸੀ।
ਜਿਸ ਤੋਂ ਬਾਅਦ ਮਨਪ੍ਰੀਤ ਸਿੰਘ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਫਿਲਹਾਲ ਮੌੇਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


