ਲੁਧਿਆਣਾ ‘ਚ ਲੋਕਸਭਾ ਚੋਣਾਂ ਦਾ ਖਾਮਿਆਜਾ ਭੁਗਤ ਰਹੇ ਸਰਕਾਰੀ ਸਕੂਲ ਦੇ ਵਿਦਿਆਰਥੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 23 ਮਈ ਨੂੰ ਲੋਕਸਭਾ ਚੋਣਾਂ ਦਾ ਨਤੀਜਾ ਆਇਆ ਜਿਸ ਚ ਮੋਦੀ ਸਰਕਾਰ ਦੂਜੀ ਵਾਰ ਸੱਤਾ ਚ ਆਈ। ਇਹਨਾਂ ਚੋਣਾਂ ਨੂੰ ਹੋਏ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 23 ਮਈ ਨੂੰ ਲੋਕਸਭਾ ਚੋਣਾਂ ਦਾ ਨਤੀਜਾ ਆਇਆ ਜਿਸ ਚ ਮੋਦੀ ਸਰਕਾਰ ਦੂਜੀ ਵਾਰ ਸੱਤਾ ਚ ਆਈ। ਇਹਨਾਂ ਚੋਣਾਂ ਨੂੰ ਹੋਏ ਨੂੰ ਕਾਫੀ ਸਮਾਂ ਹੋ ਚੁੱਕਾ ਹੈ ਪਰ ਲੁਧਿਆਣਾ ਦਾ ਇਕ ਅਜਿਹਾ ਪਿੰਡ ਜਿੱਥੇ ਚੋਣਾਂ ਦੇ  ਨਤੀਜੇ ਆਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ।

school  ਦਸ ਦਈਏ ਕਿ ਪਿੰਡ ਜਵਾਹਰਵਾਲਾ ਦੇ ਇਕ ਸਰਕਾਰੀ ਸਕੂਲ ਦੇ ਕਮਰੇ ਦੇ ਦਰਵਾਜ਼ੇ ਵਿਦਿਆਰਥੀ ਲਈ ਬੰਦ ਹੋਏ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਖੁੱਲ੍ਹੇ ਅਸਮਾਨ ਥੱਲੇ ਪੜ੍ਹਨ ਲਈ ਮਜ਼ਬੂਰ ਹੋਏ ਪਏ ਹਨ।

school

ਦਸ ਦਈਏ ਕਿ ਮਈ ‘ਚ ਹੋਈਆਂ ਚੋਣਾਂ ਤੋਂ ਬਾਅਦ ਈਵੀਐਮ ਮਸ਼ੀਨਾਂ ਅਜੇ ਵੀ ਸਰਕਾਰੀ ਸਕੂਲ ਦੇ ਕਮਰੇ ਚ ਬੰਦ ਪਏ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

school

ਦੱਸਿਆ ਇਹ ਵੀ ਜਾ ਰਿਹਾ ਹੈ ਕਿ 11ਵੀੰ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਤਾਂ ਇਸ ਪਰੇਸ਼ਾਨੀ ਦੇ ਕਾਰਨ ਕਈ ਵਿਸ਼ਿਆਂ ਦੀ ਕਲਾਸਾਂ ਨਹੀਂ ਲੱਗ ਰਹੀਆਂ ਹਨ। ਉੱਥੇ ਹੀ ਇਸ ਮਸਲੇ ਤੇ ਡੀਸੀ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਇਕ ਮਸਲਾ ਚੋਣ ਕਮਿਸ਼ਨ ਦਾ ਹੈ ਤੇ ਉਹੀ ਇਸ ਮਸਲੇ ਨੂੰ ਹੱਲ ਕਰਨਗੇ।

Leave a Reply

Your email address will not be published. Required fields are marked *