Birthday Wish ਕਰਨਾ ਚਾਹੁੰਦੇ ਹੋ ਤਾਂ ਲੁਧਿਆਣਾ ਦੇ ਇਸ ਗੱਭਰੂ ਤੋਂ ਸਿੱਖੋ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ਚ ਕਿਸੇ ਨੂੰ ਸੱਚਾ ਪਿਆਰ ਮਿਲਣਾ ਬਹੁਤ ਹੀ ਔਖਾ ਲਗਦਾ ਹੈ ਪਰ ਜਿਸਨੂੰ ਸੱਚਾ ਪਿਆਰ ਕਰਨ ਵਾਲਾ ਮਿਲ ਜਾਂਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ਚ ਕਿਸੇ ਨੂੰ ਸੱਚਾ ਪਿਆਰ ਮਿਲਣਾ ਬਹੁਤ ਹੀ ਔਖਾ ਲਗਦਾ ਹੈ ਪਰ ਜਿਸਨੂੰ ਸੱਚਾ ਪਿਆਰ ਕਰਨ ਵਾਲਾ ਮਿਲ ਜਾਂਦਾ ਹੈ ਤਾਂ ਉਸਦੀ ਜਿੰਦਗੀ ਸਵਰਗਾਂ ਵਰਗੀ ਬਣ ਜਾਂਦੀ ਹੈ। ਸੱਚਾ ਪਿਆਰ ਮਿਲਣ ਤੋਂ ਬਾਅਦ ਕੋਈ ਵੀ ਆਪਣੇ ਸਾਥੀ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹੈ। ਅਜਿਹਾ ਹੀ ਕੁਝ ਲੁਧਿਆਣਾ ਦੇ ਇਕ ਗੱਭਰੂ ਨੌਜਵਾਨ ਨੇ ਕਰ ਦਿਖਾਇਆ। ਦਸ ਦਈਏ ਕਿ ਨਵਵਿਆਹੁਤੇ ਪਤੀ ਨੇ ਆਪਣੀ ਪਤਨੀ ਨੂੰ ਉਸਦੇ ਜਨਮਦਿਨ ਤੇ ਇਕ ਅਨੋਖਾ ਤੋਹਫਾ ਦਿਤਾ ਜਿਸ ਤੋਂ ਬਾਅਦ ਹਰ ਥਾਂ ਤੇ ਇਸ ਬਾਰੇ ਚਰਚਾ ਹੋ ਰਹੀ ਹੈ।

ਦਸ ਦਈਏ ਕਿ ਵਿਵੇਕ ਨਾਂ ਦੇ ਨੌਜਵਾਨ ਨੇ ਆਪਣੀ ਪਤਨੀ ਦੇ ਜਨਮਦਿਨ ਦੇ ਮੌਕੇ ਤੇ ਸ਼ਹਿਰ ਦੇ ਮੁੱਖ ਮਾਰਗਾਂ ਤੇ ਬਹੁਤ ਵੱਡੇ ਵੱਡੇ ਹਾਰਡਿਗ ਲਗਾ ਕੇ ਆਪਣੀ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ। ਉੱਥੇ ਹੀ ਦੂਜੇ ਪਾਸੇ ਇਸ ਤੋਹਫੇ ਨੂੰ ਪਾ ਕੇ ਪਤਨੀ ਬੇਹਦ ਹੀ ਖੁਸ਼ ਹੈ ਨਾਲ ਹੀ ਇਹ ਅਨੋਖੇ ਗਿਫਟ ਚਰਚਾ ਪੂਰੇ ਲੁਧਿਆਣਾ ਸ਼ਹਿਰ ਚ ਹੋ ਰਹੀ ਹੈ। ਨਾਲ ਹੀ ਉਸਦੀ ਪਤਨੀ ਨੇ ਕਿਹਾ ਕਿ ਇਹ ਤੋਹਫਾ ਉਸਦੀ ਜਿੰਦਗੀ ਦਾ ਖੁਬਸੁਰਤ ਪਲ ਹੈ।

Leave a Reply

Your email address will not be published. Required fields are marked *