ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਤੋਂ ਇਕ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਜਿਸ ਚ ਇਕ ਪਨਬੱਸ ਦਾ ਡਰਾਇਵਰ ਬਸ ਚਲਾਉਂਦੇ ਹੋਏ Tik Tok ਦੀ ਵੀਡੀਓ ਬਣਾ ਰਿਹਾ ਸੀ। ਜੋ ਕਿ ਬੱਸ ਚ ਸਵਾਰ ਸਵਾਰੀਆਂ ਦੀ ਜਾਨ ਨੂੰ ਖਤਰਾ ਚ ਪਾ ਰਿਹਾ ਸੀ।
ਇਸ ਮਾਮਲੇ ਨੂੰ ਲਿਵਿੰਗ ਇੰਡੀਆ ਨਿਊਜ਼ ਨੇ ਬਹੁਤ ਹੀ ਪ੍ਰਮੁੱਖਤਾ ਨਾਲ ਚਲਾਈ ਸੀ ਜਿਸ ਤੋਂ ਬਾਅਦ ਵਿਭਾਗ ਨੇ ਕਾਰਵਾਈ ਕਰਦੇ ਹਏ ਡਰਾਇਵਰ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਨਾਲ ਹੀ ਡਰਾਇਵਰ ਨੂੰ ਬਲੈਕ ਲਿਸਟ ਚ ਵੀ ਪਾ ਦਿੱਤਾ ਗਿਆ ਹੈ। ਡਰਾਇਵਰ ਦੇ ਬਲੈਕ ਲਿਸਟ ਚ ਪਏ ਜਾਣ ਕਾਰਨ ਡਰਾਇਵਰ ਨੂੰ ਕਿਤੇ ਵੀ ਨੌਕਰੀ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਡਰਾਇਵਰ ਦਾ ਡੋਪ ਟੈਸਟ ਵੀ ਕੀਤਾ ਜਾਵੇਗਾ
