ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਕੋਰਟ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਰਾਹਤ ਦਿੰਦੇ ਹੋਏ ਜਮਾਨਤ ਦੇ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਕੋਰਟ ਚ ਜਮਾਨਤ ਲਈ ਅਰਜੀ ਦਿੱਤੀ ਸੀ

ਜਿਸ ਨੂੰ ਕੋਰਟ ਵੱਲੋਂ ਮਨਜੂਰੀ ਦੇ ਦਿੱਤੀ ਗਈ ਹੈ। ਦੱਸਣਯੋਗ ਗੱਲ ਹੈ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਪੰਜਾਬੀ ਸਿੰਗਰ ਉੱਤੇ ਕਾਤਨਾਮਾ ਹਮਲਾ ਕੀਤਾ ਸੀ।
ਇਹਨਾਂ ਹੀ ਨਹੀਂ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਪੰਜਾਬੀ ਸਿੰਗਰ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਧਮਕੀ ਵੀ ਦਿੱਤੀ ਸੀ।
ਇਸ ਤੋਂ ਗੈਂਗਸਟਰ ਦਿਲਪ੍ਰੀਤ ਬਾਬਾ ਬਹੁਤ ਸਾਰੇ ਮਾਮਲੀਆਂ ਕਾਰਨ ਪੰਜਾਬ ਪੁਲਿਸ ਨੂੰ ਲੋੜੀਦਾ ਸੀ। ਜਿਸ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਜੁਲਾਈ 2018 ਚ ਪੁਲਿਸ ਨੇ ਮੁਠੱਭੇੜ ਦੌਰਾਨ ਦਬੋਚ ਲਿਆ ਗਿਆ।


