ਸੂਬੇ ‘ਚ ਕੈਪਟਨ ਸਰਕਾਰ ਜੱਲਦ ਭਰਣਗੇ ਹਜਾਰਾਂ ਦੀ ਗਿਣਤੀ ‘ਚ ਖਾਲੀ ਪਈਆਂ ਅਸਾਮੀਆਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੱਲਦ ਹੀ ਵੱਖ ਵੱਖ ਸਰਕਾਰੀ ਵਿਭਾਗਾਂ ਚ ਖਾਲੀ ਪਈਆ ਅਸਾਮੀਆਂ ਨੂੰ ਭਰਿਆ ਜਾਵੇਗਾ। ਦਸ ਦਈਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੱਲਦ ਹੀ ਵੱਖ ਵੱਖ ਸਰਕਾਰੀ ਵਿਭਾਗਾਂ ਚ ਖਾਲੀ ਪਈਆ ਅਸਾਮੀਆਂ ਨੂੰ ਭਰਿਆ ਜਾਵੇਗਾ। ਦਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਵਿਭਾਗਾਂ ਨੂੰ ਅਸਾਮੀਆਂ ਦੀ ਪਹਿਚਾਣ ਕਰਕੇ ਇਕ ਸੂਚੀ ਬਣਾਉਣ ਦੇ ਹੁਕਮ ਦਿੱਤੇ ਹਨ ਜਿਸ ਤੋਂ ਬਾਅਦ ਇਹਨਾਂ ਅਸਾਮੀਆਂ ਨੂੰ ਭਰੀਆ ਜਾਵੇਗਾ। ਇਸ ਕੰਮ ਸੰਬੰਧੀ ਕੈਪਟਨ ਨੇ ਸਾਰੇ ਵਿਭਾਗਾਂ ਨੂੰ 10 ਦਿਨਾਂ ਦੀ ਡੈੱਡਲਾਈਨ ਦਿੱਤੀ ਹੈ।

CM Captain

ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਤਰਨਤਾਰਨ ਤੇ ਅੰਮ੍ਰਿਤਸਰ ਦੇ ਸਰਹੱਦੀ ਜਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ 9ਵੀਂ 10ਵੀਂ ਵਿਦਿਆਰਥੀਆਂ ਤੇ ਕਾਲਜਾਂ ਦੇ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਨੂੰ ਐਨਸੀਸੀ ਟ੍ਰੇਨਿੰਗ ਦੇਣ ਲਈ ਇਕ ਪਾਇਲਟ ਪ੍ਰੋਜੈਕਟ ਦਾ ਵੀ ਐਲਾਨ ਕੀਤਾ ਹੈ।

job in punjab

ਇਸ ਤੇ ਸੀਐੱਮ ਕੈੁਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪਹਿਲਾ ਤਿੰਨ ਜਿਲ੍ਹੇ ਗੁਰਦਾਸਪੁਰ ਤਰਨਤਾਰਨ ਤੇ ਅੰਮ੍ਰਿਤਸਰ ਚ ਪਾਇਲਟ ਪ੍ਰੋਜੈਕਟ ਚਲਾਇਆ ਜਾਵੇਗਾ ਇਸ ਤੋਂ ਬਾਅਦ ਹੌਲੀ ਹੌਲੀ ਸਾਰੇ ਜਿਲ੍ਹਿਆਂ ਚ ਇਸਨੂੰ ਲਾਗੂ ਕੀਤਾ ਜਾਵੇਗਾ।  ਇਸ ਤੋਂ ਇਲਾਵਾ ਉਹਨਾਂ ਨੇ ਮਹੱਤਵਪੂਰਨ ਖਾਲੀ ਪਇਆ ਅਸਾਮਿਆਂ ਨੂੰ ਲੈਕੇ ਕਿਹਾ ਕਿ ਇਸ ਸੰਬੰਧੀ ਦੋ ਪੜਾਅ ਕੀਤੇ ਜਾਣਗੇ ਪਹਿਲੇ ਪੜਾਅ ਚ ਲਗਪਗ 29000 ਅਸਾਧਾਰਣ ਅਸਾਮੀਆਂ ਭਰੀਆਂ ਜਾਣਗੀਆਂ ਤੇ ਦੂਜੇ ਪੜਾਅ ਚ 15000 ਅਸਾਮੀਆਂ ਭਰੀਆਂ ਜਾਣਗੀਆਂ ਜੋ ਕਿ ਅਗਲੇ ਸਾਲ ਹੋਣਗੀਆਂ।

Leave a Reply

Your email address will not be published. Required fields are marked *