ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ‘ਚ ਜਮੀਨੀ ਵਿਵਾਦ ਦੇ ਚੱਲਦੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਕਾਂਬੋ ਚ ਦੋ ਗੁਟਾਂ ਵਿਚਾਲੇ ਜਮੀਨੀ ਵਿਵਾਦ ਚਲ ਰਿਹਾ ਸੀ ਜਿਸ ਕਾਰਨ ਇਕ ਧਿਰ ਨੇ ਦੂਜੇ ਧਿਰ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਫਾਇਰਿੰਗ ਵੀ ਕੀਤੀ ਗਈ।

ਜਿਸ ਕਾਰਨ ਇਕ ਵਿਅਕਤੀ ਜਖਮੀ ਵੀ ਹੋ ਗਿਆ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ 20 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਗੁੱਸੇ ਚ ਆ ਕੇ ਫਸਲ ਵੀ ਬਰਬਾਦ ਕਰਕੇ ਚੱਲੇ ਗਏ।
ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


