ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਇੱਕ ਬੱਸ ਦੇ ਨਾਲ਼ੇ ਵਿੱਚ ਡਿੱਗ ਜਾਣ ਕਾਰਨ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਇ ਹਾਦਸੇ ਦੇ ਕਾਰਨ ਮੌਕੇ ਤੇ ਹੀ 29 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਬੱਸ ਲਖਨਊ ਤੋਂ ਦਿੱਲੀ ਜਾ ਰਹੀ ਸੀ। ਕਿ ਰਸਤੇ ਚ ਅਚਾਨਕ ਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ 29 ਲੋਕਾਂ ਦੀ ਮੌਤ ਹੋ ਗਈ ਜਦਕਿ ਇਸ ਭਿਆਨਕ ਇਸ ਹਾਦਸੇ ਦੇ ਕਾਰਨ 20 ਲੋਕ ਜਖਮੀ ਹੋ ਗਏ।
ਇਹ ਹਾਦਸਾ ਇਹਨਾਂ ਜਿਆਦਾ ਦਿਲ ਕੰਬਾਉ ਸੀ ਕਿ ਮੌਤਾਂ ਦੀ ਗਿਣਤੀ ਚ ਵਾਧਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਇਵਰ ਗਲਤੀ ਨਾਲ ਬੱਸ ਨੂੰ ਐਕਸਪ੍ਰੈੱਵੇਅ ਤੋਂ ਅੱਗੇ ਲੈ ਗਿਆ ਸੀ ਪਰ ਜਿਵੇਂ ਹੀ ਬੱਸ ਅੱਗੇ ਗਈ ਉਸ ਵੇਲੇ ਹੀ ਇਹ ਦਿਲ ਕੰਬਾਉ ਹਾਦਸਾ ਵਾਪਰ ਗਿਆ।
ਉੱਥੇ ਹੀ ਦੂਜੇ ਪਾਸੇ ਇਸ ਭਿਆਨਕ ਹਾਦਸੇ ਦਾ ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਆਦਿੱਤਿਆਨਾਕ ਨੇ ਹਾਦਸੇ ਦਾ ਨੋਟਿਸ ਲੈਂਦਿਆਂ ਇਸ ਹਾਦਸੇ ਦਾ ਦੁੱਖ ਪ੍ਰਗਟ ਕੀਤਾ। ਨਾਲ ਹੀ ਉਹਨਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐੱਸਐੱਸਪੀ ਨੂੰ ਹਦਾਇਤ ਦਿੱਤੀਆਂ ਹਨ ਕਿ ਉਹ ਜਖਮੀਆਂ ਨੂੰ ਹਰ ਇਕ ਸਭੰਵ ਇਲਾਜ ਮੁਹੱਈਆ ਕਰਵਾਉਣ। ਫਿਲਹਾਲ ਹਾਦਸੇ ਦੌਰਾਨ ਰਾਹਤ ਬਚਾਅ ਜਾਰੀ ਹੈ।

