ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇੰਡੀਆ-ਸ਼੍ਰੀ ਲੰਕਾ ਮੈਚ ਦੌਰਾਨ ਸੁਰੱਖਿਆ ਦੀ ਪੋਲ ਖੁੱਲ ਗਈ। ਦਸ ਦਈਏ ਕਿ ਮੈਚ ਦੌਰਾਨ ਪਾਕਿਸਤਾਨ ਦੀ ਨਾਪਾਕ ਹਰਕਤ ਸਾਹਮਣੇ ਆਈ ਹੈ। ਇੰਡੀਆ ਸ਼੍ਰੀ ਲੰਕਾ ਦੇ ਚੱਲਦੇ ਮੈਚ ਦੌਰਾਨ ਹੈਲੀਕਾਪਟਰ ਆਇਆ ਜਿਸ ਚ ਭਾਰਤ ਨੂੰ ਧਮਕੀ ਦਿੱਤੀ ਗਈ।
ਦਸ ਦਈਏ ਕਿ ਹੈਲੀਕਾਪਟਰ ਚ ਲਿਖਿਆ ਸੀ ਕਿ ਭਾਰਤ ਜੰਮੂ ਕਸ਼ਮੀਰ ਦੇ ਮਾਮਲੇ ਚ ਦਖਲਅੰਦਾਜੀ ਦੇਣਾ ਬੰਦ ਕਰੇ। ਇਸ ਤੋਂ ਇਲਾਵਾ ਇਸ ਤਰ੍ਹਾਂ ਦੀ ਧਮਕੀ ਤੋਂ ਬਾਅਦ ਹਜਾਰਾਂ ਦੀ ਗਿਣਤੀ ਚ ਬੈਠੇ ਲੋਕਾਂ ਦੀ ਜਾਣ ਜੋਖਿਮ ਚ ਆ ਗਈ ਸੀ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ BCCI ਨੇ ICC ਨੂੰ ਮਾਮਲੇ ’ਚ ਦਖਲ ਦੇਣ ਦੀ ਮੰਗ ਕੀਤੀ ਹੈ। ਉਹਨਾਂ ਨੇ ਮੰਗ ਕੀਤੀ ਹੈ ਇਸ ਮਾਮਲੇ ਦੀ ਜਾਂਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।



