ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਰੇਲਗੱਡੀ ਬੱਸ ਚ ਸਫਰ ਕਰਦੇ ਹੋਏ ਕੁਝ ਲੋਕ ਬੀੜੀ ਸਿਗਰੇਟ ਪੀਂਦੇ ਹਨ ਜਿਸ ਕਾਰਨ ਉਹ ਆਪਣੀ ਸਿਹਤ ਨੂੰ ਤਾਂ ਨੁਕਸਾਨ ਪਹੁੰਚਾ ਹੀ ਰਹੇ ਹੁੰਦੇ ਹਨ ਤੇ ਨਾਲ ਹੀ ਉਹ ਦੂਜੇ ਲੋਕਾਂ ਨੂੰ ਇਸ ਕਾਰਨ ਪਰੇਸ਼ਾਨ ਕਰਦੇ ਹਨ। ਸਿਗਰੇਟ ਦੇ ਧੁੰਏ ਦੇ ਕਾਰਨ ਰੇਲਗੱਡੀ ਚ ਸਵਾਰ ਲੋਕਾਂ ਨੂੰ ਸਾਹ ਲੈਣ ਚ ਦਿੱਕਤ ਆਉਂਦੀ ਹੈ। ਇਸ ਮਾਮਲੇ ਨੂੰ ਲੈਕੇ ਸਰਕਾਰ ਵੱਲੋਂ ਕਈ ਸਖਤ ਕਾਨੂੰਨ ਬਣਾਏ ਗਏ ਹਨ ਇਸਦੇ ਬਾਵਜੁਦ ਵੀ ਲੋਕਾਂ ਚ ਕਿਸੇ ਵੀ ਤਰ੍ਹਾਂ ਸੁਧਾਰ ਨਹੀਂ ਆਇਆ।
ਪਰ ਹੁਣ ਇਸ ਮਾਮਲੇ ਨੂੰ ਸਰਕਾਰ ਵੱਲੋਂ ਸਖਤੀ ਨਾਲ ਲਿਆ ਜਾਵੇਗਾ। ਦਸ ਦਈਏ ਕਿ ਰੇਲ ਗੱਡੀ ‘ਚ ਬੀੜੀ ਸਿਗਰੇਟ ਪੀਣ ਵਾਲੇ ਹੁਣ ਬੱਚ ਨਹੀਂ ਸਕਣਗੇ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਰੇਲ ਗੱਡੀ ਚ ਸਿਗਰੇਟ ਪੀਣ ਵਾਲਿਆਂ ਤੇ ਰੇਲਵੇ ਸੁਰੱਖਿਆ ਬਲ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਦੱਸਣਯੋਗ ਗੱਲ ਹੈ ਕਿ ਰੇਲਵੇ ਸੁਰੱਖਿਆ ਬਲ ਨੇ ਇਸ ਸੰਬੰਧੀ ਇਕ ਅਭਿਆਨ ਸ਼ੁਰੂ ਕੀਤਾ ਹੈ। ਇਸ ਸੰਬੰਧ ‘ਚ ਉਹ ਸਿਗਰੇਟ ਪੀਣ ਵਾਲੀਆਂ ਤੇ ਸ਼ਿਕੰਜਾ ਕੱਸ ਰਹੇ ਹਨ। ਇਸ ਮੁਹਿੰਮ ਦੌਰਾਨ ਰੇਲਵੇ ਸੁਰੱਖਿਆ ਨੇ 125 ਲੋਕਾਂ ਨੂੰ ਧੁੰਆਂ ਛੱਡਦੇ ਹੋਏ ਫੜਿਆ ਜਿਸ ਤੋਂ ਬਾਅਦ ਉਹਨਾਂ ਤੇ ਜੁਰਮਾਨਾ ਠੋਕਿਆ ਗਿਆ। ਨਾਲ ਹੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਅਭਿਆਨ ਲਗਾਤਾਰ ਚੱਲੇਗਾ ਜਿਸ ਨਾਲ ਸਰੇਆਮ ਰੇਲਗੱਡੀਆਂ ਤੇ ਬੱਸਾਂ ਤੇ ਸਿਗਰੇਟ ਪੀਣ ਵਾਲੀਆਂ ਤੇ ਲਗਾਮ ਜਰੂਰ ਲੱਗੇਗੀ।

