ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਤੋਂ ਸਾਂਸਦ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ ਅਕਾਲੀ ਦਲ ਤੇ ਭਾਜਪਾ ਦੇ ਸਾਂਸਦ ਸਨੀ ਦਿਓਲ ਤੇ ਨਿਸ਼ਾਨਾ ਸਾਧਿਆ। ਭਗਵੰਤ ਮਾਨ ਨੇ ਸਨੀ ਦਿਓਲ ਨੂੰ ਕਿਹਾ ਕਿ ਫਿਲਮੀ ਦੁਨੀਆਂ ਨਹੀਂ ਹੈ ਇਹ ਅਸਲ ਜਿੰਦਗੀ ਹੈ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕੋਈ ਗਲੈਮਰ ਦੀ ਦੁਨਿਆ ਨਹੀਂ ਹੈ ਲੋਕਾਂ ਦੀ ਸੇਵਾ ਕਰਨਾ ਸਾਡਾ ਮੁੱਖ ਫਰਜ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਸਨੀ ਨੂੰ ਇਹ ਵੀ ਕਿਹਾ ਕਿ ਅਸੀਂ ਰਾਜਨੀਤੀ ਕਰਨ ਨਹੀਂ ਸਗੋਂ ਬਦਲਣ ਆਏ ਹਨ। ਨਾਲ ਹੀ ਭਗਵੰਤ ਮਾਨ ਨੇ ਧਰਮਿੰਦਰ ਦਿਓਲ ਦਾ ਧੰਨਵਾਦ ਵੀ ਕੀਤਾ। ਦਸ ਦਈਏ ਕਿ ਧਰਮਿੰਦਰ ਦਿਓਲ ਨੇ ਸਨੀ ਨੂੰ ਮਾਨ ਤੋਂ ਸਿਖ ਲੈਣ ਦੀ ਗੱਲ ਆਖੀ ਸੀ।


