ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਨੇ ਲੋਕਾਂ ਦੀ ਜੇਬ ਤੇ ਕਾਫੀ ਭਾਰ ਪਾਇਆ। ਦਸ ਦਈਏ ਕਿ ਬਜਟ ਪੇਸ਼ ਹੋਣ ਤੋਂ ਬਾਅਦ ਪੈਟ੍ਰੋਲ ਤੇ ਡੀਜਲ ਦੇ ਭਾਅ ਵਧ ਗਏ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
ਬਜਟ ‘ਚ ਸੈੱਸ ਲੱਗਣ ਤੋਂ ਬਾਅਦ ਪੈਟਰੋਲ ਦੀ ਕੀਮਤ ਚ 2.5 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ ਹੈ ਜਦਕਿ ਡੀਜ਼ਲ ਦੀ ਕੀਮਤ ਚ 2.30 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ ਹੈ। ਆਉ ਤੁਹਾਨੂੰ ਦੱਸਦੇ ਹਾਂ ਕਿੱਥੇ ਕਿੱਥੇ ਕਿੰਨਾ ਪੈਟਰੋਲ ਤੇ ਡੀਜ਼ਲ ਚ ਵਾਧਾ ਹੋਇਆ।
ਪੈਟਰੋਲ
| ਸ਼ਹਿਰ | ਰੇਟ |
| ਨਵੀਂ ਦਿੱਲੀ | 72.96 |
| ਜੰਮੂ-ਕਸ਼ਮੀਰ | 74.36 |
| ਹਿਮਾਚਲ | 69.42 |
| ਹਰਿਆਣਾ | 72.90 |
| ਗੁਜਰਾਤ | 70.34 |
| ਚੇਨਈ | 75.76 |
| ਕੋਲਕਾਤਾ | 75.15 |
| ਮੁੰਬਈ | 78.57 |
ਡੀਜ਼ਲ
| ਸ਼ਹਿਰ | ਰੇਟ |
| ਨਵੀਂ ਦਿੱਲੀ | 66.69 |
| ਜੰਮੂ-ਕਸ਼ਮੀਰ | 67.45 |
| ਹਿਮਾਚਲ | 62.42 |
| ਹਰਿਆਣਾ | 65.91 |
| ਗੁਜਰਾਤ | 69.76 |
| ਚੇਨਈ | 70.48 |
| ਕੋਲਕਾਤਾ | 68.59 |
| ਮੁੰਬਈ | 69.90 |


