ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੀਐੱਮ ਨਰਿੰਦਰ ਮੋਦੀ ਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਭਲਕੇ ਪੇਸ਼ ਕੀਤਾ ਜਾਵੇਗਾ। ਪਰ ਇਸ ਤੋਂ ਪਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜਸਭਾ ਚ ਆਰਥਿਕ ਸਰਵੇ ਨੂੰ ਪੇਸ਼ ਕੀਤਾ। ਇਸ ਆਰਥਿਕ ਸਰਵੇ ਚ ਸਾਲ 2019-20 ਚ ਵਿਕਾਸ ਦਰ ਦੇ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਆਓ ਤੁਹਾਨੂੰ ਦਸਦੇ ਹਾਂ ਕਿ ਆਖਿਰ ਆਰਥਿਕ ਸਰਵੇ ਚ ਭਾਰਤ ਕਿੱਥੇ ਖੜ੍ਹਿਆ ਹੈ।
ਨਿਰਯਾਤ ਦੇ ਲਹਿਜੇ ਚ ਮੋਦੀ ਸਰਕਾਰ ਦੇ ਲਈ ਸਾਲ 2018-19 ਕਾਫੀ ਵਧਿਆ ਰਿਹਾ ਹੈ। ਆਰਥਿਕ ਸਰਵੇ ਚ ਦੱਸਿਆ ਗਿਆ ਹੈ ਕਿ ਨਿਰਯਾਤ ਚ 12.4 ਫੀਸਦੀ ਤਕ ਦਾ ਵਾਧਾ ਹੋਇਆ ਹੈ। ਹਾਲਾਂਕਿ ਇਸ ਦੌਰਾਨ ਆਯਾਤ ਚ ਵੀ ਵਾਧਾ ਹੋਆ ਹੈ। ਦਸ ਦਈਏ ਕਿ ਸਰਵੇ ਮੁਤਾਬਿਕ ਆਯਾਤ ਦੇ ਅੰਕੜਿਆਂ ‘ਚ 15.4 ਫੀਸਦੀ ਤੱਕ ਦਾ ਇਜਾਫਾ ਹੋਇਆ ਹੈ। ਜਦਕਿ ਇਸ ਸਾਲ ਪਹਿਲਾ ਆਯਾਤ ਦੇ ਅੰਕੜਿਆਂ ਚ ਗਿਰਾਵਟ ਆਈ ਸੀ।
ਆਰਥਿਕ ਸਰਵੇ ਚ ਸਾਲ 2019-20 ਚ 7 ਫੀਸਦੀ ਜੀਡੀਪੀ ਵਿਕਾਸ ਦਾ ਅਨੁਮਾਨ ਜਤਾਇਆ ਗਿਆ ਹੈ। ਜਦਕਿ ਇਸ ਤੋਂ ਪਹਿਲਾ ਸਾਲ 2018-19 ਦੇ ਲਈ ਜੀਡੀਪੀ ਵਿਕਾਸ ਦਾ ਅਨੁਮਾਨ 6.8 ਫੀਸਦੀ ਦੱਸਿਆ ਸੀ। ਪਰ ਸਾਲ 2017-18 ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਜੀਡੀਪੀ ਵਿਕਾਸ 7.2 ਫੀਸਦੀ ਸੀ।
ਪੇਸ਼ ਕੀਤੇ ਗਏ ਆਰਥਿਕ ਸਰਵੇ ਚ ਜੇਕਰ ਦੇਸ਼ ਚ ਵਿਦੇਸ਼ੀ ਪੈਸੇ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਚ ਵਿਦੇਸ਼ੀ ਪੈਸੇ ਦੇ ਭੰਡਾਰ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਚ ਇਸ ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾਂ ਹੋਣ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ। ਆਰਥਿਕ ਸਰਵੇ ‘ਚ ਸਾਲ 2018-19 ਚ ਵਿਦੇਸ਼ੀ ਪੈਸੇ 412.9 ਬਿਲਿਅਨ ਡਾੱਲਰ ਦਾ ਵਿਦੇਸ਼ੀ ਭੰਡਾਰ ਰਿਹਾ ਹੈ। ਹਾਲਾਂਕਿ ਇਹ ਵਿਦੇਸ਼ੀ ਪੈਸੇ ਦਾ ਭੰਡਾਰ ਸਾਲ 2017-18 ਨਾਲੋਂ ਗਿਰਾਵਟ ਦੇਖੀ ਗਈ ਹੈ।
ਆਰਥਿਕ ਸਰਵੇ ਚ ਖੇਤੀ ਦੇ ਮਾਮਲੇ ਚ ਇਕ ਚਿੰਤਾਜਨਕ ਬਿੰਦੂ ਉਠਾਇਆ ਗਿਆ ਹੈ। ਸਰਵੇ ਚ ਕਿਹਾ ਗਿਆ ਹੈ ਕਿ ਖਾਦ ਵਸਤੂਆਂ ਦੇ ਦਾਮਾਂ ‘ਚ ਕਮੀ ਹੋਣ ਕਾਰਨ ਸ਼ਾਇਦ ਕਿਸਾਨਾਂ ਦੇ ਵਿੱਤ ਸਾਲ 2018-19 ਚ ਪੈਦਾਵਾਰ ਘੱਟ ਕੀਤੀ ਹੈ।
ਆਰਥਿਕ ਸਰਵੇ ਅਨੁਸਾਰ ਸਾਲ 2018-19 ਦੇ ਲਈ 283.4 ਮਿਲਿਅਨ ਟਨ ਭੋਜਨ ਉਤਪਾਦਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਹਾਲਾਂਕਿ ਸਾਲ 2017-18 ਦੇ ਮੁਕਾਬਲੇ ਇਹ ਘੱਟ ਹੈ। ਸਾਲ 2017-18 ਚ ਭੋਜਨ ਉਤਪਾਦਨ 283.4 ਮਿਲਿਅਨ ਟਨ ਰਿਹਾ ਹੈ।
ਉੱਥੇ ਹੀ ਜੇਕਰ ਆਰਥਿਕ ਸਰਵੇ ਚ ਵਿੱਤੀ ਘਾਟੇ ਦੀ ਗੱਲ ਕੀਤੀ ਜਾਵੇ ਤਾਂ ਸਾਲ 2018-19 ਚ ਇਹ GDP ਦੇ 3.4 ਫੀਸਦੀ ਤੇ ਪਹੁੰਚ ਗਿਆ ਹੈ। ਇਸਤੋਂ ਪਹਿਲਾ ਸਾਲ 2017-18 ਚ ਵਿੱਤੀ ਘਾਟਾ 3.5 ਫੀਸਦੀ ਰਹਿ ਗਿਆ ਸੀ। ਜਿਸ ਕਾਰਨ ਸਰਕਾਰ ਲਈ ਇਹ ਚੰਗੀ ਖਬਰ ਹੈ।





