ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਰਮਿੰਦਰ ਦਿਓਲ ਨੇ ਸੰਨੀ ਦਿਓਲ ਨੂੰ ਸਿਆਸਤ ਨੂੰ ਲੈਕੇ ਨਸੀਹਤ ਦਿੱਤੀ ਹੈ। ਦਸ ਦਈਏ ਕਿ ਧਰਮਿੰਦਰ ਦਿਓਲ ਨੇ ਸੰਨੀ ਦਿਓਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਭਗਵੰਤ ਮਾਨ ਤੋਂ ਸਿਖ ਲੈਣ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ਭਗਵੰਤ ਮਾਨ ਤੇ ਮਾਨ ਹੈ।
ਧਰਮਿੰਦਰ ਦਿਓਲ ਨੇ ਇਹ ਵੀ ਕਿਹਾ ਕਿ ਦੇਸ਼ ਦੀ ਸੇਵਾ ਦੇ ਲਈ ਮਾਨ ਨੇ ਕੁਰਬਾਨੀ ਦਿੱਤੀ ਹੈ। ਆਪਣੇ ਇਸ ਸਲਾਹ ਤੋਂ ਬਾਅਦ ਧਰਮਿੰਦਰ ਦਿਓਲ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ। ਨਾਲ ਹੀ ਕਈ ਯੂਜਰ ਨੇ ਤਾਂ ਇਹ ਵੀ ਪੁੱਛ ਲਿਆ ਕਿ ਆਖਿਰ ਭਗਵੰਤ ਮਾਨ ਨੇ ਕਿਹੜੀ ਕੁਰਬਾਨੀ ਦਿੱਤੀ ਹੈ।
ਤੁਹਾਨੂੰ ਦਸ ਦਈਏ ਕਿ ਭਗਵੰਤ ਮਾਨ ਅਕਸਰ ਸ਼ਰਾਬ ਪੀਣ ਨੂੰ ਲੈਕੇ ਵਿਵਾਦਾਂ ਚ ਰਹਿੰਦੇ ਹਨ ਤੇ ਧਰਮਿੰਦਰ ਦੁਆਰਾ ਆਪਣੇ ਬੇਟੇ ਸੰਨੀ ਦਿਓਲ ਨੂੰ ਦਿੱਤੀ ਸਲਾਹ ਦੇ ਲੋਕਾਂ ਨੂੰ ਪਸੰਦ ਨਹੀਂ ਆ ਰਹੀ ਹੈ। ਉਥੇ ਹੀ ਦੂਜੇ ਪਾਸੇ ਸੰਨੀ ਦਿਓਲ ਆਪਣਾ ਪ੍ਰਤੀਨਿਧੀ ਨਿਯੁਕਤ ਕੀਤੇ ਜਾਣ ਤੇ ਕਾਫੀ ਵਿਵਾਦਾਂ ‘ਚ ਚੱਲ ਰਹੇ ਹਨ।


