ਪੰਜਾਬ ਪੁਲਿਸ ਦੀ ਇਕ ਹੋਰ ਅਣਗਹਿਲੀ ਆਈ ਸਾਹਮਣੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਆਪਣਾ ਕਾਰਨਾਮੇ ਕਾਰਨ ਲਗਾਤਾਰ ਸੁਰਖੀਆਂ ਚ ਬਣੀ ਪਈ ਹੈ ਜਿਸ ਕਾਰਨ ਪੰਜਾਬ ਪੁਲਿਸ ਦੇ ਨਵੇਂ-ਨਵੇਂ ਕਾਰਨਾਮੇ ਸਾਹਮਣੇ ਆਉਣ ਤੋਂ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਆਪਣਾ ਕਾਰਨਾਮੇ ਕਾਰਨ ਲਗਾਤਾਰ ਸੁਰਖੀਆਂ ਚ ਬਣੀ ਪਈ ਹੈ ਜਿਸ ਕਾਰਨ ਪੰਜਾਬ ਪੁਲਿਸ ਦੇ ਨਵੇਂ-ਨਵੇਂ ਕਾਰਨਾਮੇ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਆਖਿਰ ਅਜਿਹੇ ਪੁਲਿਸ ਪ੍ਰਸ਼ਾਸਨ ਦੇ ਹੱਥ ‘ਚ ਲੋਕਾਂ ਦੀ ਸੁਰੱਖਿਆ ਦੀ ਜਿੰਮ੍ਹੇਵਾਰੀ ਹੈ। ਦਸ ਦਈਏ ਕਿ ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

Prisoner Escape

ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਮੁਲਜ਼ਮ ਦਾ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ‘ਚ ਲੈਕੇ ਆਈ ਸੀ ਪਰ ਹਸਪਤਾਲ ‘ਚ ਭੀੜ ਜਿਆਦਾ ਹੋਣ ਕਾਰਨ  ਉਹ ਫਰਾਰ ਹੋ ਗਿਆ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ 3 ਜਣਿਆ ਨੂੰ ਹਸਪਤਾਲ ਚ ਮੈਡਿਕਲ ਕਰਵਾਉਣ ਲਈ ਲੈਕੇ ਆਏ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਚਕਮਾ ਦੇਕੇ ਫਰਾਰ ਹੋਣ ਵਾਲਾ ਮੁਲਜ਼ਮ ਲੁੱਟਖੋਹ ਦੇ ਮਾਮਲੇ ਚ ਕਾਬੂ ਕੀਤਾ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਫਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *