ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਲਈ ਬਣਾਈ ਜਾ ਰਹੀ ਸੜ੍ਹਕ ਦਾ ਕੰਮ ਰੂਕ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੜ੍ਹਕ ਬਣਾਉਣ ਚ ਲੱਗੇ ਜੇਸੀਬੀ ਡਰਾਈਵਰਾਂ ਨੇ ਕੰਮ ਨੂੰ ਰੋਕ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਮ ਕਰ ਰਹੇ ਲੋਕਾਂ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਜਿਸ ਕਾਰਨ ਉਹਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਕੰਸਟਰੱਕਸ਼ਨ ਕੰਪਨੀ ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਚ ਬਣੇ ਪਲਾਂਟ ਤੇ ਧਰਨਾ ਲਾ ਦਿੱਤਾ ਸੀ ਜਿਸਨੂੰ ਉਹਨਾਂ ਨੇ ਕੰਪਨੀ ਦੇ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਚੁੱਕ ਲਿਆ।
ਜਿਕਰਯੋਗ ਗੱਲ ਹੈ ਕਿ ਦੂਰ ਦੂਰ ਤੱਕ ਲੋਕ ਸੜ੍ਹਕ ਬਣਾਉਣ ਲਈ ਆਏ ਸਨ। ਪਰ ਇਹਨਾਂ ਕਾਮਿਆਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ। ਜਿਸ ਕਾਰਨ ਉਹਨਾਂ ਨੇ ਇਹ ਕਦਮ ਚੁੱਕਿਆ। ਹਾਲਾਂਕਿ ਕੁਝ ਡਰਾਇਵਰਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਅੱਧੀ ਤਨਖਾਹਾਂ ਤੇ ਵੀ ਕੰਮ ਕਰ ਰਹੇ ਹਨ।
ਉੱਥੇ ਹੀ ਕਾਮਿਆਂ ਦੀ ਤਨਖਾਹ ਨਾ ਦੇਣ ਦੇ ਕਾਰਨ ਨੂੰ ਦੱਸਦੇ ਹੋਏ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਅਧਿਕਾਰੀ ਕੰਮ ਚ ਵਿਅਸਤ ਸਨ ਜਿਸ ਕਾਰਨ ਉਹਨਾਂ ਵੱਲੋਂ ਨੌਕਰੀ ਦੀ ਕਾਗਜ਼ੀ ਦੀ ਕਾਰਵਾਈ ਨਹੀਂ ਪੂਰੀ ਨਹੀਂ ਹੋਈ ਹੈ। ਜਿਸ ਕਾਰਨ ਇਹ ਦੇਰੀ ਹੋ ਰਹੀ ਸੀ। ਫਿਹਲਾ ਉਹਨਾਂ ਨੇ ਸਾਰਿਆਂ ਦੀ ਤਨਖਾਹ ਦੇਣ ਦੀ ਗੱਲ ਕਰ ਲਈ ਹੈ। ਜੱਲਦ ਹੀ ਸਾਰੇ ਕਾਮਿਆਂ ਦੀ ਤਨਖਾਹਾਂ ਦੇ ਦਿੱਤੀ ਜਾਵੇਗੀ।


