ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਮਿਲੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੱਧ ਪ੍ਰਦੇਸ਼ ਦੇ ਗਜਬਸੌਦਾ ਤੋਂ ਬੀਜੇਪੀ ਵਿਧਾਇਕ ਲੀਲਾ ਜੈਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਵਿਧਾਇਕ ਲੀਲਾ ਜੈਨ ਨੂੰ ਡਾਕ ਦੁਆਰਾ ਇਕ ਪੱਤਰ ਮਿਲਿਆ ਜਿਸ ਚ ਉਹਨਾਂ ਨੂੰ ਤੇ ਅਮਿਤ ਸ਼ਾਹ ਨੂੰ ਜਾਨ ਤੋਂ ਮਾਰਨ ਦੇ ਨਾਲ ਨਾਲ ਸਥਾਨਕ ਬਸ ਸਟੈੱਡ, ਰੇਲਵੇ ਸਟੇਸ਼ਨ ਤੇ ਸਰਕਾਰੀ ਹਸਪਤਾਲ ਨੂੰ ਵੀ ਬੱਸ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਉੱਥੇ ਹੀ ਇਸ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆਂ ਦੇ ਪੁਖਤਾ ਇੰਤਜਾਮ ਕਰ ਦਿੱਤੇ ਗਏ ਹਨ। ਨਾਲ ਹੀ ਬੰਬ ਨਿਪਟਾਰੇ ਦੀ ਟੀਮ ਨੂੰ ਵੀ ਮੁਸਤੈਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਪੰਜਵੇ ਅੰਤਰਾਸ਼ਟਰੀ ਯੋਗ ਦਿਵਸ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ। ਦਸ ਦਈਏ ਕਿ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ 500 ਰੁਪਏ ਦੇ ਨੋਟ ਤੇ ਲਿਖ ਕੇ ਦਿੱਤੀ ਗਈ ਸੀ।

