ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਲੇਰਕੋਟਲਾ ‘ਚ ਇਕ ਅਜਿਹੀ ਵੀਡੀਓ ਸਾਹਮਣੇ ਆਈ ਸੀ ਜਿਸ ਚ ਇਕ ਬਜੁਰਗ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਦਸ ਦਈਏ ਕਿ ਵੀਡੀਓ ‘ਚ ਕੁੱਟਮਾਰ ਕੀਤੇ ਜਾਣ ਵਾਲੇ ਅੰਮ੍ਰਿਤਧਾਰੀ ਵਿਅਕਤੀ ਨੇ ਜਖਮਾਂ ਨੂੰ ਨਾ ਝੇਲਦੇ ਹੋਏ ਦਮ ਤੋੜ ਦਿੱਤਾ ਹੈ। ਸਿੱਖ ਵਿਅਕਤੀ ਨੇ ਲੁਧਿਆਣਾ ਦੇ ਨਿੱਜੀ ਹਸਪਤਾਲ ਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਦੱਸਣਯੋਗ ਗੱਲ ਹੈ ਕਿ ਅੰਮ੍ਰਿਤਧਾਰੀ ਸਿੱਖ ਵਿਅਕਤੀ ਜਲ ਸਪਲਾਈ ਵਿਭਾਗ ਦਾ ਕਰਮਚਾਰੀ ਸੀ ਤੇ ਉਹ ਇਕ ਘਰ ਤੋਂ ਬਿੱਲ ਲੈਣ ਲਈ ਗਿਆ ਸੀ। ਪਰ ਬਿੱਲ ਦੇਣ ਦੀ ਥਾਂ ਤੇ ਪਰਿਵਾਰ ਦੇ ਲੋਕਾਂ ਨੇ ਉਸਨੂੰ ਘਰ ਦੇ ਕਮਰੇ ਚ ਬੰਦ ਕਰਕੇ ਉਸਦੇ ਨਾਲ ਕੁੱਟਮਾਰ ਕੀਤੀ।
ਜਿਸ ਕਾਰਨ ਉਸ ਕਾਫੀ ਜਖਮੀ ਹੋ ਗਿਆ ਸੀ। ਫਿਲਹਾਲ ਇਸ ਮਾਮਲੇ ਤੇ ਪੁਲਿਸ ਅਧਿਕਾਰਿਆਂ ੇ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


