ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਲੇਰਕੋਟਲਾ ‘ਚ ਅੰਮ੍ਰਿਤਧਾਰੀ ਸਿੱਖ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤ ਵਿਅਕਤੀ ਜਲ ਸਲਪਾਈ ਵਿਭਾਗ ਦਾ ਕਰਮਚਾਰੀ ਹੈ। ਜਿਸ ਕਾਰਨ ਉਹ ਇਕ ਘਰ ਪਾਣੀ ਦਾ ਬਿੱਲ ਲੈਣ ਲਈ ਗਿਆ ਸੀ
ਪਰ ਉਸਨੂੰ ਬਿੱਲ ਦੇਣ ਦੀ ਥਾਂ ਤੇ ਉਸਦੇ ਨਾਲ ਘਰ ਦੇ ਮੈਂਬਰਾਂ ਨੇ ਕਮਰੇ ਚ ਬੰਦ ਕਰਕੇ ਉਸ ਨਾਲ ਕੁੱਟਮਾਰ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਪੀੜਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ਚ ਭਰਤੀ ਕਰਵਾਇਆ ਗਿਆ। ਉੱਥੇ ਹੀ ਦੂਜੇ ਪਾਸੇ ਪੁਲਿਸ ਨੇ 3 ਮੁਲਜ਼ਮਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

