ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਕੂਲਾਂ ਚ ਬੱਚਿਆ ਦੀਆਂ ਗਰਮੀਆਂ ਦੀਆਂ ਛੁੱਟਿਆ ਖਤਮ ਹੋ ਗਈਆ ਹਨ. ਜਿਸ ਤੋਂ ਬਾਅਦ 1 ਜੁਲਾਈ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ ਗਏ ਹਨ।
ਪਰ ਪੰਜਾਬ ਚ ਗਰਮੀ ਦੇ ਕਾਰਨ ਤਾਪਮਾਨ ਕਾਫੀ ਵਧਿਆ ਹੋੋਇਆ ਹੈ ਜਿਸ ਕਾਰਨ ਪੰਜਾਬ ਸਰਕਾਰ ਸਕੂਲਾਂ ਦੇ ਸਮੇਂ ਨੂੰ ਲੈਕੇ ਕੁਝ ਬਦਲਾਅ ਕੀਤੇ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ ਸਰਕਾਰੀ , ਨਿਜੀ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ ਨੂੰ ਬਦਲਦੇ ਹੋਏ 7.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਕਰ ਦਿੱਤਾ ਹੈ।


