ਜੇਲ੍ਹ ਚ ਅਜੇ ਵੀ ਹੈ ਗੈਂਗਸਟਰ ਵਿੱਕੀ ਗੌਂਡਰ ਗਰੁੱਪ ਦੀ ਦਹਿਸ਼ਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੀ ਕੇਂਦਰੀ ਜੇਲ੍ਹ ਚ ਪੁਲਿਸ ਤੇ ਕੈਦੀਆਂ ਵਿਚਾਲੇ ਝੜਪ ਮਾਮਲਾ ਥਮਿਆ ਨਹੀਂ ਸੀ ਕਿ ਇਕ ਹੋਰ ਮਾਮਲਾ ਬਠਿੰਡਾ ਜੇਲ੍ਹ ਤੋਂ ਸਾਹਮਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੀ ਕੇਂਦਰੀ ਜੇਲ੍ਹ ਚ ਪੁਲਿਸ ਤੇ ਕੈਦੀਆਂ ਵਿਚਾਲੇ ਝੜਪ ਮਾਮਲਾ ਥਮਿਆ ਨਹੀਂ ਸੀ ਕਿ ਇਕ ਹੋਰ ਮਾਮਲਾ ਬਠਿੰਡਾ ਜੇਲ੍ਹ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬਠਿੰਡਾ ਦੀ ਕੇਂਦਰੀ ਜੇਲ੍ਹ ਚ ਬੈਰਕ ਚ ਰਹਿਣ ਵਾਲੇ ਕੈਦੀਆਂ ਦੀ ਝੜਪ ਹੋ ਗਈ।

vicky gounder encounter

ਜਿਸ ਕਾਰਨ ਇਸ ਝੜਪ ‘ਚ ਇਕ ਕੈਦੀ ਜਖਮੀ ਵੀ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਜੇਲ੍ਹ ਚ ਬੰਦ ਤਿੰਨ ਗੈਂਗਸਟਰ ਆਪਸ ‘ਚ ਭਿੜ ਗਏ ਸੀ। ਇਸ ਝੜਪ ਦੌਰਾਨ ਇਕ ਗੈਂਗਸਟਰ ਜਖਮੀ ਵੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਸੂਦ ਨਾਂਅ ਦੇ ਗੈਂਗਸਟਰ  ਨੂੰ ਸੱਟਾਂ ਵੀ ਲੱਗਿਆ। ਮੌਕੇ ਤੇ ਮੌਜੂਦ ਪੁਲਿਸ ਨੇ ਕਾਫੀ ਮੁਸ਼ਕਤ ਤੋਂ ਬਾਅਦ ਇਸ ਹੰਗਾਮੇ ਨੂੰ ਰੋਕਿਆ। ਕਾਬਿਲੇਗੌਰ ਹੈ ਕਿ ਹਮਲਾ ਕਰਨ ਵਾਲੇ ਗੈਂਗਸਟਰ ਪੰਜਾਬ ਦੇ ਮਸ਼ਹੁਰ ਗੈਂਗਸਟਰ ਵਿੱਕੀ ਗੌਂਡਰ ਦੇ ਗਰੁੱਪ ਦੇ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

 

Leave a Reply

Your email address will not be published. Required fields are marked *