ਬਠਿੰਡਾ ‘ਚ ਪੰਜਾਬ ਪੁਲਿਸ ਦੀ ਵੱਡੀ ਅਣਗਹਿਲੀ ਕਾਰਨ ਕੈਦੀ ਹੋਇਆ ਫਰਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਲਗਾਤਾਰ ਵਿਵਸਥਾ ਨੂੰ ਲੈਕੇ ਸਵਾਲਾਂ ਦੇ ਘੇਰੇ ਚ ਘਿਰਦੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਇਕ ਹੋਰ ਮਾਮਲਾ ਬਠਿੰਡਾ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਲਗਾਤਾਰ ਵਿਵਸਥਾ ਨੂੰ ਲੈਕੇ ਸਵਾਲਾਂ ਦੇ ਘੇਰੇ ਚ ਘਿਰਦੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਇਕ ਹੋਰ ਮਾਮਲਾ ਬਠਿੰਡਾ ਤੋਂ ਦੇਖਣ ਨੂੰ ਮਿਲਿਆ ਹੈ। ਦਸ ਦਈਏ ਕਿ ਪੁਲਿਸ ਦੀ ਵੱਡੀ ਅਣਗਹਿਲੀ ਕਾਰਨ ਇਕ ਕੈਦੀ ਫਰਾਰ ਹੋਣ ਚ ਸਫਲ ਹੋ ਗਿਆ ਹੈ।

prisoner escape

ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਕੈਦੀ ਨੂੰ ਸਿਵਸ ਹਸਪਤਾਲ ‘ਚ ਇਲਾਜ ਲਈ ਲੈਕੇ ਆਏ ਸੀ।  ਪਰ ਇਸ ਦੌਰਾਨ ਕੈਦੀ ਪੁਲਿਸ ਅਧਿਕਾਰਿਆਂ ਨੂੰ ਚਕਮਾ ਦੇਣ ਚ ਫਰਾਰ ਹੋ ਗਿਆ। ਦੱਸਣਯੋਗ ਗੱਲ ਹੈ ਕਿ ਫਰਾਰ ਮੁਲਜ਼ਮ ਪਰਮਜੀਤ ਸਿੰਘ ਉਰਫ ਪੰਮਾ ਨੇ ਰਾਮਾ ਮੰਡੀ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਕਤਲ ਚ ਨਾਮਜ਼ਦ ਸੀ। ਫਿਲਹਾਲ ਪੁਲਿਸ ਵੱਲੋਂ ਫਰਾਰ ਕੈਦੀ ਦੀ ਭਾਲ ਕੀਤੀ ਜਾ ਰਹੀ ਹੈ।

 

Leave a Reply

Your email address will not be published. Required fields are marked *