CM ਕੈਪਟਨ ਦਾ ਹਲਕਾ ਵੀ ਆਇਆ ਕੈਂਸਰ ਦੀ ਚਪੇਟ ‘ਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨਾਮੁਰਾਦ ਬੀਮਾਰੀ ਕੈਂਸਰ ਆਪਣਾ ਪੈਰ ਪਸਾਰ ਰਹੀ ਹੈ ਜਿਸ ਕਾਰਨ ਕਈ ਲੋਕਾਂ ਦੀ ਇਸ ਬੀਮਾਰੀ ਦੀ ਲਪੇਟ ਚ ਆ ਗਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨਾਮੁਰਾਦ ਬੀਮਾਰੀ ਕੈਂਸਰ ਆਪਣਾ ਪੈਰ ਪਸਾਰ ਰਹੀ ਹੈ ਜਿਸ ਕਾਰਨ ਕਈ ਲੋਕਾਂ ਦੀ ਇਸ ਬੀਮਾਰੀ ਦੀ ਲਪੇਟ ਚ ਆ ਗਏ ਹਨ। ਨਾਲ ਹੀ ਕਈ ਲੋਕ ਇਸ ਬੀਮਾਰੀ ਦੇ ਕਾਰਨ ਮੌਤ ਦੇ ਮੂੰਹ ਚ ਜਾ ਚੁੱਕੇ ਹਨ। ਉੱਥੇ ਹੀ ਜੇਕਰ ਪੰਜਾਬ ‘ਚ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ‘ਚ ਇਕ ਲੱਖ ਦੀ ਆਬਾਦੀ ‘ਚ 107 ਮਰੀਜ ਕੈਂਸਰ ਦੇ ਰੋਗੀ ਪਾਏ  ਜਾਂਦੇ  ਹਨ ਜੋ ਕਿ  ਹੈਰਾਨੀ ਕਰਨ ਦੇਣ ਵਾਲੇ ਅੰਕੜੇ ਹਨ। ਇਸ ਤੋਂ ਇਲਾਵਾ ਕੈਪਟਨ ਦੇ ਆਪਣੇ ਸ਼ਹਿਰ ‘ਚ ਕੈਂਸਰ ਦੇ 86 ਰੋਗੀ ਪਾਏ ਗਏ ਹਨ।

Cancer

ਅੰਕੜਿਆਂ ਮੁਤਾਬਿਕ ਪਾਤੜਾਂ ਉਪ ਮੰਡਲ ਦੇ ਕਈ ਪਿੰਡਾਂ ‘ਚ ਇਹ ਨਾਮੁਰਾਜ ਬੀਮਾਰੀ ਸਭ ਤੋਂ ਵੱਧ ਫੈਲ ਰਹੀ ਹੈ। ਇਹਨਾਂ ਤੋਂ ਇਲਾਵਾ ਹਰਿਆਊ ਖੁਰਦ, ਹਮਚੜੀ, ਦੇਦਨਾ ਹਰਚੰਦਪੁਰਾ, ਬਾਦਸ਼ਾਪੁਰਾ ਤੇ ਮਰੋੜੀ ਪਿੰਡ ਹਨ ਤੋਂ ਇਸ ਬੀਮਾਰੀ ਦੇ ਨਾਲ ਜੁਝ ਰਹੇ ਹਨ। ਦਸ ਦਈਏ ਕਿ ਕੈਂਸਰ ਦੀ ਬੀਮਾਰੀ ਦੇ ਨਾਲ ਇਹਨਾਂ ਰੋਗੀਆਂ ਦੀ ਮੁੱਖ ਵਜ੍ਹਾ ਪੀਣ ਵਾਲਾ ਗੰਦਾ ਪਾਣੀ ਹੈ।

Cancer

ਇਸ ਗੰਦੇ ਪਾਣੀ ਨੂੰ ਪੀਣ ਕਾਰਨ ਸਿਰਫ ਕੈਂਸਰ ਹੀ ਨਹੀਂ ਸਗੋਂ ਕਾਲਾ ਪੀਲੀਆ, ਕਿਡਨੀ ਫੇਲ੍ਹ ਵਰਗੀਆਂ ਬੀਮਾਰੀਆਂ ਦੇ ਨਾਲ ਜੁਝ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਦੇ ਆਪਣਾ ਸ਼ਹਿਰ ਦਾ ਇਹੋ ਹਾਲ ਤਾਂ ਦੂਜੇ ਜਿਲ੍ਹਿਆਂ ਦਾ ਹਾਲ ਕਿਹੋ ਜਿਹਾ ਹੋਵੇਗਾ। ਸਰਕਾਰ ਇਹਨਾਂ ਅੰਕੜਿਆਂ ਤੋਂ ਜਾਣੂ ਹਨ ਪਰ ਉਹ ਇਹ ਸਭ ਜਾਣਦੇ ਹੋਏ ਵੀ ਆਪਣੀ ਅੱਖਾਂ ਬੰਦ ਕਰਕੇ ਬੈਠੇ ਹੋਏ ਹਨ।

Leave a Reply

Your email address will not be published. Required fields are marked *