ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਜਿਵੇਂ-ਜਿਵੇਂ ਗਰਮੀ ਦੇ ਕਾਰਨ ਤਾਪਮਾਨ ਵਧ ਰਿਹਾ ਹੈ ਉਂਵੇ ਹੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਵਧ ਰਿਹਾ ਹੈ। ਇਕ ਪਾਸੇ ਮੌਸਮ ਤਾਂ ਠੰਡਾ ਹੋ ਗਿਆ ਹੈ ਪਰ ਕੈਪਟਨ ਤੇ ਸਿੱਧੂ ਦਾ ਵਿਵਾਦ ਠੰਡਾ ਹੋਣ ਦਾ ਨਾ ਨਹੀਂ ਲੈ ਰਿਹਾ ਹੈ।
ਦਸ ਦਈਏ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਗਏ ਸੀ ਪਰ ਰਾਹੁਲ ਗਾਂਧੀ ਨੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਿਸ ਕਾਰਨ ਸਿੱਧੂ ਨੂੰ ਬੇਰੰਗ ਦੀ ਹੀ ਪਰਤਣਾ ਪਿਆ।
ਹਾਲਾਂਕਿ ਸਿੱਧੂ ਦਿੱਲੀ ‘ਚ ਹੀ ਹਨ ਪਰ ਪਿਛਲੇ 3 ਦਿਨਾਂ ਤੋਂ ਰਾਹੁਲ ਗਾਂਧੀ ਨੂੰ ਮਿਲਣ ਲਈ ਇੰਤਜਾਰ ਕਰਦੇ ਰਹੇ। ਦੱਸਣਯੋਗ ਗੱਲ ਹੈ ਕਿ ਵਿਵਾਦ ਦੇ ਚੱਲਦੇ ਨਵਜੋਤ ਸਿੰਘ ਸਿੱਧੂ ਨੇ ਹਾਲੇ ਤੱਕ ਆਪਣਾ ਮਹਿਕਮਾ ਨਹੀਂ ਸਾਂਭਿਆ ਹੈ। ਜਿਸ ਕਾਰਨ ਸੀਐੱਮ ਕੈਪਟਨ ਅਮਰਿੰਦਰ ਸਿੰਘ ਹੀ ਬਿਜਲੀ ਵਿਭਾਗ ਨੂੰ ਸਾਂਭ ਰਹੇ ਹਨ।


