ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ‘ਚ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲੱਗੇ ਹਨ ਜਿਸ ਤੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹ ਸਿਆਸਤ ਨੂੰ ਕਦੋਂ ਛੱਡਣਗੇ? ਦਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲਾਏ ਗਏ ਹਨ ਤੇ
ਨਾਲ ਹੀ ਉਹਨਾਂ ਪੋਸਟਰਾਂ ਤੇ ਲਿਖਿਆ ਗਿਆ ਹੈ ਕਿ ਜੇ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਗਏ ਤਾਂ ਸਿੱਧੂ ਸਿਆਸਤ ਛੱਡ ਦੇਵੇਗਾ। ਜਿਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਨੇ ਇਹਨਾਂ ਪੋਸਟਰਾਂ ਰਾਹੀ ਉਹਨਾਂ ਨੂੰ ਆਪਣਾ ਵਾਅਦਾ ਯਾਦ ਕਰਵਾਇਆ ਹੈ।
ਉੱਥੇ ਹੀ ਤੁਹਾਨੂੰ ਦਸ ਦਈਏ ਕਿ ਰਾਹੁਲ ਗਾਂਧੀ ਅਮੇਠੀ ਤੋਂ ਲੋਕਸਭਾ ਚੋਣਾਂ ਨੂੰ ਹਾਰ ਗਏ ਹਨ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਬਦਲੇ ਗਏ ਵਿਭਾਗ ਦੇ ਕਾਰਨ ਕਾਫੀ ਨਾਰਾਜ ਚੱਲ ਰਹੇ ਹਨ। ਜਿਸ ਕਾਰਨ ਇਹਨਾਂ ਪੋਸਟਰਾਂ ਦੇ ਨਾਲ ਉਹਨਾਂ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਜੇਕਰ ਇਹ ਗੱਲ ਕੀਤੀ ਜਾਵੇ ਕੀ ਆਖਿਰ ਇਹਨਾਂ ਪੋਸਟਰਾਂ ਨੂੰ ਕਿਸਨੇ ਲਾਇਆ ਹੈ ਤੇ ਉਸਦਾ ਇਸਦੇ ਪਿੱਛੇ ਕਿਹੜਾ ਮਕਸਦ ਹੈ। ਨਾਲ ਹੀ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਇਹਨਾਂ ਪੋਸਟਰਾਂ ਨੂੰ ਲਗਾਉਣ ਪਿੱਛੇ ਕਿਸੇ ਸ਼ਰਾਰਤੀ ਅਨਸਰਾਂ ਦਾ ਕੰਮ ਹੈ ਜਾਂ ਫਿਰ ਲੋਕਾਂ ਦਾ ਰੋਸ ?


