ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਪਬਲਿਕ ਸੇਫਟੀ ਲਈ ਖਤਰਾ ਮੰਨਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਰੀ ਚ ਸਿੱਧੂ ਮੂਸੇ ਵਾਲੇ ਨੂੰ ਅਮਨ ਕਾਨੂੰਨ ਲਈ ਖਤਰਾ ਮੰਨਦੇ ਹੋਏ 12 ਜੂਨ ਤੋਂ 16 ਜੂਨ ਤੱਕ ਸੰਗੀਤਕ ਮੇਲੇ ‘ਚ ਗਾਉਣ ਵਾਲs ਸਿੰਗਰਾਂ ਦੀ ਸੂਚੀ ਬਾਹਰ ਕਰ ਦਿੱਤਾ ਹੈ।
ਨਾਲ ਹੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਫੈਸਲਾ ਸਿੱਧੂ ਮੂਸੇ ਵਾਲੇ ਬਾਰੇ ਪੇਸ਼ ਕੀਤੇ ਗਏ ਜਾਇਜੇ ਤੇ ਅਮਨ ਸ਼ਾਤੀ ਨੂੰ ਮੁਖ ਰੱਖ ਇਹ ਫੈਸਲਾ ਕੀਤਾ ਗਿਆ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਫੈਸਲਾ ਦਾ ਮੁੱਖ ਆਧਾਰ ਮੂਸੇ ਵਾਲਾ ਦੇ ਕੈਨੇਡਾ ‘ਚ ਹੋਏ ਸਟੇਜ ਪ੍ਰੋਗਰਾਮ ਦੌਰਾਨ ਚੱਲੀ ਗੋਲੀਆਂ ਨੂੰ ਬਣਾਇਆ ਗਿਆ ਹੈ।
ਨਾਲ ਹੀ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਵੈਨਕੁਵਰ ਚ ਉਹਨਾਂ ਨੇ ਗਾਉਣ ਲਈ ਆਉਣਾ ਸੀ ਪਰ ਸਰੀ ਦੀ ਪੁਲਿਸ ਨੇ ਪ੍ਰਬੰਧਕਾਂ ਨੂੰ ਦਸ ਦਿੱਤਾ ਕੀ ਮੂਸੇ ਵਾਲਾ ਲੋਕਾਂ ਦੀ ਸੁਰੱਖਿਆ ਲਈ ਖਤਰਾ ਹੈ। ਜਿਸ ਤੋਂ ਬਾਅਦ ਸਮਾਗਮ ਚੋਂ ਗਾਇਕਾਂ ਦੀ ਲਿਸਟ ਚੋਂ ਨਾਂ ਕੱਢ ਦਿੱਤਾ।


