ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦੇ ਪਿੰਡ ਭਗਵਾਨਪੁਰਾ ਚ 2 ਸਾਲਾਂ ਮਾਸੂਮ ਦੀ 150 ਫੁੱਟ ਡੁੱਘੇ ਬੋਰਵੈੱਲ ਚ ਡਿੱਗ ਜਾਣ ਦੇ ਕਾਰਨ ਦਰਦਨਾਕ ਮੌਤ ਹੋ ਗਈ। ਇਸ ਮਾਮਲੇ ਦੇ ਕਾਰਨ ਜਿੱਥੇ ਲੋਕ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜਾਹਰਾ ਕਰ ਰਹੇ ਹਨ
ਉੱਥੇ ਹੀ ਪੰਜਾਬ ਸਰਕਾਰ ਨੇ ਜਿਲ੍ਹਿਆਂ ਦੇ ਕਿਸੇ ਵੀ ਥਾਂ ਤੇ ਖੁੱਲ੍ਹੇ ਬੋਰਵੈੱਲ ਨੂੰ ਜਲਦ ਭਰਵਾਉਣ ਦੇ ਹੁਕਮ ਦਿੱਤੇ ਤਾਂ ਜੋ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਫਿਰ ਤੋਂ ਨਾ ਵਾਪਰੇ ਪਰ ਕੈਪਟਨ ਦੇ ਹੁਕਮ ਤੋਂ ਬਾਅਦ ਵੀ ਕਈ ਥਾਵਾਂ ਤੇ ਬੋਰਵੈੱਲ ਖੁੱਲ੍ਹੇ ਪਏ ਹਨ।
ਜੋ ਘਟਨਾ ਤੋਂ ਸਬਕ ਨਾ ਲੈਂਦੇ ਹੋਏ ਦਿਸ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਦੇ ਪਿੰਡ ਗਿੱਲ ਚ ਡੁੱਘੇ ਬੋਰਵੈੱਲ ਖੁੱਲ੍ਹਿਆ ਪਇਆ ਹੈ ਜਿਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੋਰ ਲਿੰਕ ਪਿੰਡ ਦੇ ਹੀ ਕਿਸੇ ਕਿਸਾਨ ਦਾ ਹੈ।
ਉੱਥੇ ਹੀ ਦੂਜੇ ਪਾਸੇ ਇਸ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਨੇ ਗੁਰਦੁਆਰਾ ਜਾ ਕੇ ਅਨਾਉਸਮੈਂਟ ਕਰਵਾ ਦਿੱਤੀ ਹੈ ਕਿ ਜਿਸ ਜਿਸ ਦੇ ਘਰ ਜਾਂ ਘਰ ਦੇ ਨੇੜੇ ਕੋਈ ਵੀ ਬੋਰਵੈੱਲ ਖੁੱਲ੍ਹਿਆ ਪਇਆ ਹੈ ਤਾਂ ਉਸਨੂੰ ਤੁਰੰਤ ਦੀ ਢੱਕਿਆ ਜਾਵੇ। ਇਸ ਤੋਂ ਇਲਾਵਾ ਬਠਿੰਡਾ ਤੋਂ ਅਜਿਹੇ 50 ਬੋਰਵੈੱਲ ਸਾਹਮਣੇ ਆਏ ਹਨ ਜੋ ਕਿ ਖੁੱਲ੍ਹੇ ਪਏ। ਜਿਹਨਾਂ ਨੂੰ ਤਰੰਤ ਹੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।




