ਫਤਿਹਵੀਰ ਦੀ ਦਰਦਨਾਕ ਮੌਤ ਤੋਂ ਬਾਅਦ ਵੀ ਥਾ-ਥਾਂ ਤੇ ਖੁੱਲ੍ਹੇ ਪਏ ਡੁੱਘੇ ਬੋਰਵੈੱਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦੇ ਪਿੰਡ ਭਗਵਾਨਪੁਰਾ ਚ 2 ਸਾਲਾਂ ਮਾਸੂਮ ਦੀ 150 ਫੁੱਟ ਡੁੱਘੇ ਬੋਰਵੈੱਲ ਚ ਡਿੱਗ ਜਾਣ ਦੇ ਕਾਰਨ ਦਰਦਨਾਕ ਮੌਤ ਹੋ ਗਈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦੇ ਪਿੰਡ ਭਗਵਾਨਪੁਰਾ ਚ 2 ਸਾਲਾਂ ਮਾਸੂਮ ਦੀ 150 ਫੁੱਟ ਡੁੱਘੇ ਬੋਰਵੈੱਲ ਚ ਡਿੱਗ ਜਾਣ ਦੇ ਕਾਰਨ ਦਰਦਨਾਕ ਮੌਤ ਹੋ ਗਈ। ਇਸ ਮਾਮਲੇ ਦੇ ਕਾਰਨ ਜਿੱਥੇ ਲੋਕ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜਾਹਰਾ ਕਰ ਰਹੇ ਹਨ

fatehveer

fatehveer 2

Fatehveer

ਉੱਥੇ ਹੀ ਪੰਜਾਬ ਸਰਕਾਰ ਨੇ ਜਿਲ੍ਹਿਆਂ ਦੇ ਕਿਸੇ ਵੀ ਥਾਂ ਤੇ ਖੁੱਲ੍ਹੇ ਬੋਰਵੈੱਲ ਨੂੰ ਜਲਦ ਭਰਵਾਉਣ ਦੇ ਹੁਕਮ ਦਿੱਤੇ ਤਾਂ ਜੋ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਫਿਰ ਤੋਂ ਨਾ ਵਾਪਰੇ ਪਰ ਕੈਪਟਨ ਦੇ ਹੁਕਮ ਤੋਂ ਬਾਅਦ ਵੀ ਕਈ ਥਾਵਾਂ ਤੇ ਬੋਰਵੈੱਲ ਖੁੱਲ੍ਹੇ ਪਏ ਹਨ।

Borewell   ਜੋ ਘਟਨਾ ਤੋਂ ਸਬਕ ਨਾ ਲੈਂਦੇ ਹੋਏ ਦਿਸ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਦੇ ਪਿੰਡ ਗਿੱਲ ਚ ਡੁੱਘੇ ਬੋਰਵੈੱਲ ਖੁੱਲ੍ਹਿਆ ਪਇਆ ਹੈ ਜਿਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੋਰ ਲਿੰਕ ਪਿੰਡ ਦੇ ਹੀ ਕਿਸੇ ਕਿਸਾਨ ਦਾ ਹੈ।

Borewell

ਉੱਥੇ ਹੀ ਦੂਜੇ ਪਾਸੇ ਇਸ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਨੇ ਗੁਰਦੁਆਰਾ ਜਾ ਕੇ ਅਨਾਉਸਮੈਂਟ ਕਰਵਾ ਦਿੱਤੀ ਹੈ ਕਿ  ਜਿਸ ਜਿਸ ਦੇ ਘਰ ਜਾਂ ਘਰ ਦੇ ਨੇੜੇ ਕੋਈ ਵੀ ਬੋਰਵੈੱਲ ਖੁੱਲ੍ਹਿਆ ਪਇਆ ਹੈ ਤਾਂ ਉਸਨੂੰ ਤੁਰੰਤ ਦੀ ਢੱਕਿਆ ਜਾਵੇ। ਇਸ ਤੋਂ ਇਲਾਵਾ ਬਠਿੰਡਾ ਤੋਂ ਅਜਿਹੇ 50 ਬੋਰਵੈੱਲ ਸਾਹਮਣੇ ਆਏ ਹਨ ਜੋ ਕਿ ਖੁੱਲ੍ਹੇ ਪਏ। ਜਿਹਨਾਂ ਨੂੰ ਤਰੰਤ ਹੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

Leave a Reply

Your email address will not be published. Required fields are marked *