ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਸਿੰਗਰ ਕਰਨ ਔਜਲਾ ਤੇ ਸਰੀ ਚ ਗੈਂਗਸਟਰਾਂ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ ਇਸ ਹਮਲੇ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਵੀ ਇਕ ਫੇਸਬੁੱਕ ਤੇ ਇਕ ਪੋਸਟ ਪਾ ਕੇ ਇਸ ਹਮਲੇ ਦੀ ਗੱਲ ਆਖੀ।
https://www.instagram.com/p/Byg7_VDlKlg/?utm_source=ig_embed&utm_campaign=embed_video_watch_again&fbclid=IwAR1kMZOQ2yzDXDtBiDaPDuQEeOwtcCCJyI1aHpvGnO-bRkL-ZqqljF_cjh4
ਪਰ ਇਸ ਹਮਲੇ ਤੇ ਪੰਜਾਬੀ ਸਿੰਗਰ ਕਰਨ ਔਜਲਾ ਦਾ ਕੁਝ ਹੋਰ ਹੀ ਕਹਿਣਾ ਹੈ ਜੀ ਹਾਂ ਕਰਨ ਔਜਲਾ ਨੇ ਇਸ ਹਮਲੇ ਤੇ ਕਿਹਾ ਕਿ ਫੇਕ ਮੀਡੀਆ ਉਹਨਾਂ ਦੀਆਂ ਇਸ ਤਰ੍ਹਾਂ ਦੀ ਖਬਰ ਨਾ ਪਾਉ।
ਉਹਨਾਂ ਨੇ ਇਕ ਨਿੱਜੀ ਚੈਨਲ ਦਾ ਨਾਂ ਲੈਂਦੇ ਹੋਏ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਉਹਨਾਂ ਦੀਆਂ ਖਬਰਾਂ ਦੇ ਨਾਲ ਉਹ ਆਪਣਾ ਚੈਨਲ ਚਲਾ ਰਹੇ ਹਨ। ਪਰ ਇਸ ਮਾਮਲੇ ਤੇ ਕਰਨ ਔਜਲਾ ਦੇ ਦੋਸਤ ਤੇ ਮਸ਼ਹੁਰ ਮਿਊਜਿਕ ਡਾਇਰੈਕਟਰ ਦੀਪ ਜੰਡੂ ਦੇ ਪਿਤਾ ਨੇ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਰਨ ਔਜਲਾ ਤੇ ਦੀਪ ਜੰਡੂ ਭਾਰਤ ਚ ਕਿਸੇ ਪ੍ਰੋਗਰਾਮ ਲਈ ਆਏ ਸੀ ਇਸ ਦੌਰਾਨ ਉਹਨਾਂ ਤੋਂ ਗੈਂਗਸਟਰ ਬੁੱਢਾ ਗਰੁੱਪ ਵੱਲੋਂ ਧਮਕੀ ਦਿੱਤੀ ਗਈ ਸੀ ਇਸ ਧਮਕੀ ‘ਚ ਗੈਂਗਸਟਰ ਗਰੁੱਪ ਵੱਲੋਂ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਇਸ ਧਮਕੀ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਤੋਂ ਧਮਕੀ ਦਿੰਦੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਦੀਪ ਜੰਡੂ ਦੇ ਪਿਤਾ ਪਰਮਿੰਦਰ ਜੰਡੂ ਨੇ ਕਰਨ ਔਜਲਾ ਤੇ ਗੋਲੀ ਚੱਲਣ ਦੀ ਗੱਲ ਆਖੀ। ਹਾਲਾਂਕਿ ਇਸ ਮਾਮਲੇ ਤੇ ਦੀਪ ਜੰਡੂ ਦੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੂੰ ਸਿੱਧੇ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਧਮਕੀ ਨਹੀਂ ਮਿਲੀ। ਫਿਰ ਵੀ ਉਹਨਾਂ ਨੇ ਆਪਣੇ ਪੁੱਤਰ ਨੂੰ ਸਾਵਧਾਨ ਰਹਿਣ ਦੀ ਗੱਲ ਆਖੀ ਹੈ।


