ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਨੂੰ ਬਚਾਉਣ ਲਈ ਜੰਗ ਲਗਾਤਾਰ ਜਾਰੀ ਹੈ। ਦਸ ਦਈਏ ਕਿ ਬੈਰਵੈੱਲ ਚ ਫਸੇ ਫਤਿਹਵੀਰ ਦਾ ਅੱਜ ਜਨਮਦਿਨ ਹੈ।
ਫਤਿਹਵੀਰ ਨੂੰ 150 ਫੁੱਟ ਤੋਂ ਬਚਾਉਣ ਲਈ ਰੈਸਕਿਓ ਆਪਰੇਸ਼ਨ ਆਖਰੀ ਪੜਾਅ ਤੇ ਹੈ। ਦਸ ਦਈਏ ਕਿ ਫਤਿਹਵੀਰ ਜਿਵੇਂ ਹੀ ਬਾਹਰ ਆਵੇਗਾ ਉਸ ਲਈ ਵਿਸ਼ੇਸ਼ ਡਾਕਟਰਾਂ ਦੀ ਟੀਮ ਮੌਕੇ ਤੇ ਮੌਜੂਦ ਹੈ।
https://www.facebook.com/LivingIndiaNewschannel/videos/2385035771555498/
ਇਸ ਤੋਂ ਇਲਾਵਾ ਸੰਗਰੂਰ ਦੇ ਹਸਪਤਾਲ ਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੰਗਰੂਰ ਤੋਂ ਇਲਾਵਾ ਲੁਧਿਆਣਾ ਦੇ DMC ਦੇ ਹਸਪਤਾਲ ਚ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮੌਕੇ ਤੇ 10 ਡਾਕਟਰਾਂ ਦੀ ਟੀਮ ਤੈਨਾਤ ਕੀਤੀ ਗਈ ਹੈ। ਦੱਸਣਯੋਗ ਗੱਲ ਹੈ ਕਿ ਜਿਆਦਾ ਦੇਰੀ ਹੋਣ ਕਾਰਨ ਲੋਕਾਂ ਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸਾਸ਼ਨ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਢਿੱਲ ਕੀਤੀ ਜਾ ਰਹੀ ਹੈ।
