ਭਾਈ ਕਨ੍ਹਈਆ ਦਾ ਮਿਸ਼ਨ ਨਾ ਦੇਖੇ ਤਿੱਖੀ ਧੁੱਪ ਨਾ ਮੀਂਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਨੂੰ ਦਿਲ ਵਾਲਿਆਂ ਦੀ ਦਿੱਲੀ ਕਹੀ ਜਾਂਦੀ ਹੈ ਪਰ ਦਿੱਲੀ ਵਾਲਿਆਂ ਦੀ ਇਕ ਖਾਸਿਅਤ ਇਹ ਵੀ ਹੈ ਕਿ ਉਹ ਆਪਣੇ ਮਤਲਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਨੂੰ ਦਿਲ ਵਾਲਿਆਂ ਦੀ ਦਿੱਲੀ ਕਹੀ ਜਾਂਦੀ ਹੈ ਪਰ ਦਿੱਲੀ ਵਾਲਿਆਂ ਦੀ ਇਕ ਖਾਸਿਅਤ ਇਹ ਵੀ ਹੈ ਕਿ ਉਹ ਆਪਣੇ ਮਤਲਬ ਤੇ ਕਿਸੇ ਨੂੰ ਕੁਝ ਵੀ ਪੁੱਛਦੇ ਨਹੀਂ। ਪਰ ਕਾਫੀ ਸਮੇਂ ਤੋਂ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਇਕ ਸਰਦਾਰ ਜੀ ਲੋਕਾਂ ਦੀ ਪਿਆਸ ਬੁਝਾਉਂਦੇ ਹੋਏ ਨਜਰ ਆ ਰਹੇ ਹਨ। ਦਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ‘ਚ ਅੱਤ ਦੀ ਗਰਮੀ ਪੈ ਰਹੀ ਹੈ।

Sardar ji

ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਗਰਮੀ ‘ਚ ਇਕ ਸਰਦਾਰ ਜੀ ਇਸ ਤਰ੍ਹਾਂ ਦੇ ਵੀ ਹਨ ਜੋ ਇਹਨਾਂ ਦਿੱਲੀ ਵਾਲਿਆਂ ਦੀ ਪਿਆਸ ਬੁਝਾ ਰਹੇ ਹਨ। ਉਹ ਵੀ ਬਿਨ੍ਹਾ ਕਿਸੇ ਮਤਲਬ ਦੇ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਸਰਦਾਰ ਜੀ ਦੋ ਬਾਲਟੀਆਂ ਤਿੰਨ ਗਲਾਸ ਆਪਣੇ ਸਕੂਟਰ ਚ ਰੱਖੇ ਹੋਏ ਹਨ।

https://twitter.com/i/status/1135498221587853313

ਇਸ ਬਜੁਰਗ ਸਿੱਖ ਨੇ ਮਾਨਵਤਾ ਦੀ ਸੇਵਾ ਦੀ ਮਿਸਾਲ ਕਾਇਮ ਕਰਦੇ ਹੋਏ ਅੱਤ ਦੀ ਗਰਮੀ ਚ ਉਹ ਰਾਹਗਿਰਾਂ ਨੂੰ ਜਲ ਛਕਾ ਰਹੇ ਹਨ। ਨਾਲ ਹੀ ਲੋਕਾਂ ਦੀਆਂ ਬੋਤਲਾਂ ਵੀ ਭਰ ਰਹੇ ਹਨ। ਦਸ ਦਈਏ ਕਿ ਬਜੁਰਗ ਸਰਦਾਰ ਜੀ ਆਪਣੇ ਇਸ ਕੰਮ ਨੂੰ ਬਹੁਤ ਹੀ ਦ੍ਰਿੜ ਇਰਾਦੇ ਨਾਲ ਕਰ ਰਹੇ ਹਨ ਜਿਸ ਚ ਉਹਨਾਂ ਨੂੰ ਕਿਸੇ ਦੇ ਵੀ ਸਾਥ ਦੀ ਲੋੜ ਨਹੀਂ ਹੈ।

Leave a Reply

Your email address will not be published. Required fields are marked *