ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਤੋਂ ਬਾਅਦ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕੈਬਨਿਟ ਦੇ ਸਾਰੇ ਮੰਤਰੀ ਮੌਜੂਦ ਸੀ ਪਰ ਇਸ ਮੀਟਿੰਗ ਨਵਜੋਤ ਸਿੰਘ ਸਿੱਧੂ ਗੈਰ ਹਾਜਿਰ ਰਹੇ। ਜਿਸ ਤੇ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ ਸਨ। ਬੇਸ਼ਕ ਨਵਜੋਤ ਸਿੰਘ ਸਿੱਧੂ ਕੈਬਨਿਟ ਮੀਟਿੰਗ ਚ ਸ਼ਾਮਲ ਨਾ ਹੋਕੇ ਕੁਝ ਨਾ ਬੋਲੇ ਪਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਆਪਣੀ ਸਾਰੀ ਭੜਾਸ ਕੱਢੀ।
ਦਸ ਦਈਏ ਕਿ ਸਿੱਧੂ ਨੇ ਕਿਹਾ ਕਿ ਆਪਣੀ ਇੱਜਤ ਤੇ ਆਪਣਾ ਨਾ ਹਰ ਕਿਸੇ ਨੂੰ ਸਭ ਤੋਂ ਪਿਆਰਾ ਹੁੰਦਾ ਹੈ। ਤੇ ਉਹ ਆਪਣੇ ਨਾਂ ਤੇ ਕਦੇ ਵੀ ਦਾਗ ਨਹੀਂ ਲੱਗਣ ਦੇਣਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਵਾਰ ਉਹਨਾਂ ਦੇ ਵਿਭਾਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਕੈਪਟਨ ਉਹਨਾਂ ਤੋਂ ਵੱਡੇ ਹਨ ਤੇ ਉਹਨਾਂ ਨੂੰ ਜੋ ਵੀ ਕੁਝ ਕਹਿਣਾ ਹੈ ਉਹ ਉਹਨਾਂ ਨੂੰ ਬੁਲਾ ਕੇ ਕਹਿਣ। ਇਸ ਤੋਂ ਇਲਾਵਾ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਇਕ ਕਾਂਗਰਸੀ ਦੀ ਇੱਜਤ ਕਰਦੇ ਹਨ। ਉਹਨਾਂ ਨੇ ਆਪਣੀ ਲੜਾਈ ਨੂੰ ਲੈਕੇ ਕਿਹਾ ਕਿ ਉਹ ਕਦੇ ਵੀ ਆਪਣੀਆਂ ਨਾਲ ਨਹੀਂ ਲੜਣਗੇ ਕਿਉਂਕਿ ਉਹਨਾਂ ਦੀ ਲੜਾਈ ਵਿਰੋਧੀਆਂ ਦੇ ਨਾਲ ਹੈ।


