ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਦੇ ਅੱਠਵੇਂ ਮੈਚ ਚ ਭਾਰਤੀ ਕ੍ਰਿਕੇਟ ਟੀਮ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਦੇ ਨਾਲ ਮਾਤ ਦੇਕੇ ਜਿੱਤਾ ਹਾਸਿਲ ਕੀਤੀ। 30 ਮਈ ਨੂੰ ਟੁਰਨਾਮੇਂਟ ਦੇ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਟੀਮ ਆਪਣੀ ਪਾਰੀ ਦਾ ਬਹੁਤ ਹੀ ਬਸਬਰੀ ਦੇ ਨਾਲ ਇੰਤਜਾਰ ਕਰ ਰਹੀ ਸੀ।
ਦਸ ਦਈਏ ਕਿ ਹਰ ਇਕ ਟੀਮ ਇਕ ਜਾਂ ਫਿਰ ਦੋ ਮੁਕਾਬਲੇ ਖੇਡ ਚੁੱਕੀ ਸੀ ਪਰ ਭਾਰਤ ਇੱਕਲੀ ਅਜਿਹੀ ਟੀਮ ਸੀ ਜਿਸਨੇ ਇਕ ਵੀ ਮੈਚ ਨਹੀਂ ਖੇਡਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਦੇ ਸਾਹਮਣੇ ਦੱਖਣੀ ਅਫਰੀਕਾ ਸਾਹਮਣੇ ਆਈ ਜਿਸਨੂੰ ਭਾਰਤੀ ਟੀਮ ਨੇ ਹਰਾ ਦਿੱਤਾ।
ਦੱਸਣਯੋਗ ਗੱਲ ਹੈ ਕਿ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਭਾਰਤ ਦੀ ਇਸ ਜਿੱਤ ‘ਚ ਭਾਰੀ ਹਿੱਸਾ ਬੱਲੇਬਾਜ ਰੋਹਿਤ ਸ਼ਰਮਾ ਨੇ ਪਾਇਆ ਉਹਨਾਂ ਨੇ ਨਾਟ ਆਊਟ ਰਹਿੰਦਿਆਂ 122 ਦੌੜਾਂ ਦਾ ਵੱਡਾ ਯੋਗਦਾਨ ਦਿੱਤਾ ਜਿਸ ਤੋਂ ਬਾਅਦ ਭਾਰਤੀ ਟੀਮ ਨੇ ਜਿੱਤ ਹਾਸਿਲ ਕੀਤੀ। ਉੱਥੇ ਹੀ ਇਸ ਟੁਰਨਾਮੈਂਟ ਚ ਦੱਖਣੀ ਅਫਰੀਕਾ ਦੀ ਲਗਾਤਾਰ ਤੀਜੀ ਵਾਰ ਹਾਰ ਸਾਬਿਤ ਹੋਈ ਹੈ।


