ਭਾਰਤ ‘ਚ ਗੂਗਲ ਲਿਆਇਆ ਇਹ ਖਾਸ ਫ਼ੀਚਰ ਸਫਰ ਕਰਨ ਵਾਲੇ ਹੋਣਗੇ ਖੁਸ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਜਿਵੇ ਜਿਵੇ ਸਮਾਂ ਅੱਗੇ ਵੱਧਦਾ ਜਾ ਰਿਹਾ ਹੈ ਕਿ ਉਵੇਂ ਹੀ ਤਕਨੀਕਾ ਵੀ ਵਧਦੀਆਂ ਜਾ ਰਹੀਆਂ ਹਨ। ਇਹ ਵਧ ਰਹੀਆਂ ਤਕਨੀਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਜਿਵੇ ਜਿਵੇ ਸਮਾਂ ਅੱਗੇ ਵੱਧਦਾ ਜਾ ਰਿਹਾ ਹੈ ਕਿ ਉਵੇਂ ਹੀ ਤਕਨੀਕਾ ਵੀ ਵਧਦੀਆਂ ਜਾ ਰਹੀਆਂ ਹਨ। ਇਹ ਵਧ ਰਹੀਆਂ ਤਕਨੀਕਾਂ ਲੋਕਾਂ ਦਾ ਸਮਾਂ ਬਚਾ ਰਹੀਆਂ ਹਨ ਤੇ ਨਾਲ ਹੀ ਲੋਕਾਂ ਨੂੰ ਸਹੂਲਤ ਵੀ ਦੇ ਰਹੀਆਂ ਹਨ। ਇਸੇ ਤਰ੍ਹਾਂ ਹੀ ਗੂਗਲ ਨੇ ਵੀ ਆਪਣੇ ਯੂਜਰਜ਼ ਨੂੰ ਇਕ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਿਹਾ ਹੈ। ਦਸ ਦਈਏ ਕਿ ਗੂਗਲ ਨੇ ਮੈਪਸ ਚ ਇਕ ਸ਼ਾਨਦਾਰ ਫੀਚਰ ਨੂੰ ਜੋੜਿਆ ਹੈ ਜੋ ਕਿ ਲੋਕਾਂ ਨੂੰ ਬਹੁਤ ਹੀ ਜਿਆਦਾ ਫਾਇਦਾ ਦੇਵੇਗਾ।

Google maps

ਦਸ ਦਈਏ ਕਿ ਇਸ ਨਵੇਂ ਫੀਚਰ ਦੇ ਨਾਲ ਲੋਕਾਂ ਨੂੰ ਅਲਗ ਤੋਂ ਟ੍ਰੇਨ ਲਾਈਵ ਸਟੇਟਸ ਐਪ ਰੱਖਣ ਦੀ ਲੋੜ ਨਹੀਂ ਹੋਵੇਗੀ। ਜੀ ਹਾਂ ਗੂਗਲ ਦੇ ਨਵੇਂ ਫੀਚਰ ਤੋਂ ਬਾਅਦ ਤੁਸੀ ਟ੍ਰੇਨ ਦੀ ਲਾਈਵ ਲੋਕੇਸ਼ਨ ਦੇਖ ਸਕੋਗੇ। ਜਿਸ ਨਾਲ ਟਰੇਨ ਦੀ ਸਵਾਰੀ ਕਰਨ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਕਿਉਕਿ ਇਸ ਨਵੇਂ ਫੀਚਰ ਦੇ ਨਾਲ ਜਿਹੜੀ ਟਰੇਨ ਦਾ ਸਫਰ ਕਰਨਾ ਹੈ।

Google maps

ਉਸਦੀ ਲਾਈਵ ਲੋਕੇਸ਼ਨ ਦੇ ਨਾਲ ਨਾਲ ਉਹ ਕਿੰਨੀ ਕੂ ਦੇਰੀ ਦੇ ਨਾਲ ਚਲ ਰਹੀ ਹੈ ਸਾਰੀ ਜਾਣਕਾਰੀ ਇਸ ਗੂਗਲ ਮੈਪਮ ਦੇ ਨਵੇਂ ਫੀਚਰ ਤੋਂ ਮਿਲ ਜਾਵੇਗੀ। ਹਾਲਾਕਿ ਇਹ ਐਪ ਲੰਬੀ ਦੂਰੀ ਦੇ ਸਫਰ ਚ ਹੀ ਕੰਮ ਕਰੇਗਾ। ਇਸ ਤੋਂ ਇਲਾਵਾ ਇਹ ਫੀਚਰ ਉਹਨਾਂ ਲਈ ਵੀ ਖਾਸ ਹੋਵੇਗਾ ਜੋ ਕਿ ਬੱਸ ਤੇ ਆਟੋ ਦਾ ਸਫਰ ਕਰਦੇ ਹਨ।

Google maps

ਜੀ ਹਾਂ ਇਸ ਨਵੇਂ ਫੀਚਰ ਦੇ ਨਾਲ ਬੱਸ ਤੇ ਆਟੋ ਦੀ ਵੀ ਲੋਕੇਸ਼ਨ ਬਾਰੇ ਜਾਣਕਾਰੀ ਮਿਲੇਗੀ। ਇਸ ਐਪ ਚ ਬੱਸ ਦਾ ਨਿਧਾਰਿਤ ਸਮਾਂ ਦਿਖੇਗਾ। ਜਿਕਰ-ਏ-ਖਾਸ ਹੈ ਕਿ ਫਿਲਹਾਲ ਇਹ ਫੀਚਰ ਬੈਂਗਲੁਰੂ, ਚੇਨਈ, ਕੋਇਂਬਟੂਰ, ਦਿੱਲੀ, ਮੈਸੂਰ, ਪੂਣੇ, ਸੂਰਤ, ਮੁੰਬਈ, ਲਖਨਊ ਤੇ ਹੈਦਰਾਬਾਦ, ਚ ਲਾਂਚ ਕੀਤਾ ਗਿਆ ਹੈ।

Leave a Reply

Your email address will not be published. Required fields are marked *