ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੜਕ ਹਾਦਸੇ ਦਾ ਸ਼ਿਕਾਰ ਇੱਕ ਪਰਿਵਾਰ ਦੇ ਲਈ ਮਦਦਗਾਰ ਬਣੇ। ਦਰਅਸਲ, ਤਲਵੰਡੀ ਸਾਬੋ ਵਿੱਚ ਧੰਨਵਾਦੀ ਦੌਰਾ ਕਰ ਹਰਸਿਮਰਤ ਬਾਦਲ ਕੱਲ੍ਹ ਦੇਰ ਰਾਤ ਜਦੋਂ ਵਾਪਸ ਆਪਣੇ ਪਿੰਡ ਬਾਦਲ ਪਰਤ ਰਹੇ ਸਨ, ਤਾਂ ਰਸਤੇ ਵਿੱਚ ਇੱਕ ਪਰਿਵਾਰ ਜ਼ਖਮੀ ਹਾਲਤ ਵਿੱਚ ਪਿਆ ਸੀ।
ਹਰਸਿਮਰਤ ਨੇ ਉਹਨਾਂ ਨੂੰ ਵੇਖ ਆਪਣਾ ਕਾਫਲਾ ਰੋਕਿਆ ਅਤੇ ਉਹਨਾਂ ਦੀ ਮਦਦ ਲਈ ਅੱਗੇ ਆਏ। ਇਸ ਦੌਰਾਨ ਹਰਸਿਮਰਤ ਨੇ ਖੁਦ ਜ਼ਖਮੀਆਂ ਦੀ ਮੱਲ੍ਹਮ ਪੱਟੀ ਕੀਤੀ ਤੇ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਵੀ ਪਹੁੰਚਾਇਆ।
Watch Video
