ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਘਰ ਬੰਦ ਸਨ, ਉਨ੍ਹਾਂ ਦੇ ਦਰਵਾਜ਼ਿਆਂ ’ਤੇ ਨੋਟਿਸ ਚਿਪਕਾ ਦਿੱਤੇ ਗਏ ਹਨ।ਪ੍ਰਸ਼ਾਸਨ ਨੇ ਪੰਜਾਬੀ ਲੇਨ ਇਲਾਕੇ ਦੇ ਵਸਨੀਕਾਂ ਨੂੰ ਅਧਿਕਾਰੀਆਂ ਨੇ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਕਾਨੂੰਨੀ ਢੰਗ ਨਾਲ ਵਸੇ ਹੋਣ ਦੇ ਸਬੂਤ ਇਕ ਮਹੀਨੇ ਅੰਦਰ ਦੇਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬੀ ਲੇਨ ’ਚ ਪੰਜਾਬ ਤੋਂ ਆਏ ਲੋਕ ਵਸੇ ਹੋਏ ਹਨ ਜਿਨ੍ਹਾਂ ਨੂੰ ਕਰੀਬ 200 ਸਾਲ ਪਹਿਲਾਂ ਅੰਗਰੇਜ਼ ਕੰਮ ਕਰਾਉਣ ਲਈ ਇਥੇ ਲੈ ਕੇ ਆਏ ਸਨ।
ਪਿਛਲੇ ਸਾਲ ਮਈ ’ਚ ਇਲਾਕੇ ਅੰਦਰ ਦੋ ਗੁੱਟਾਂ ਵਿਚਕਾਰ ਟਕਰਾਅ ਮਗਰੋਂ ਮਹੀਨੇ ਤੋਂ ਵੱਧ ਸਮੇਂ ਲਈ ਕਰਫਿਊ ਲਗਾਉਣਾ ਪਿਆ ਸੀ। ਸੂਬਾ ਸਰਕਾਰ ਦੀ ਉੱਚ ਪੱਧਰੀ ਕਮੇਟੀ ਦੀ ਹਦਾਇਤ ਮਗਰੋਂ ਸ਼ਿਲਾਂਗ ਮਿਊਂਸਿਪਲ ਬੋਰਡ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਇਹ ਨੋਟਿਸ ਸੌਂਪੇ।
Watch Video
https://youtu.be/LaplGg4NQZc
