ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਦੇ CIA ਸਟਾਫ ਵਿਚ ਭੇਦ ਭਰੇ ਹਾਲਾਤਾਂ ਵਿਚ ਹੋਈ ਨੌਜਵਾਨ ਜਸਪਾਲ ਸਿੰਘ ਦੀ ਮੌਤ ਅਤੇ ਪੁਲਿਸ ਵਲੋਂ ਉਸ ਦੀ ਲਾਸ਼ ਖੁਰਦਬੁਰਦ ਕਰਨ ਦੇ ਮਾਮਲੇ ਵਿਚ ਇਨਸਾਫ ਲੈਣ ਲਈ ਫਰੀਦਕੋਟ ਦੇ SSP ਦਫਤਰ ਦੇ ਬਾਹਰ ਲਗਾਤਾਰ ਧਰਨਾਂ ਲਗਾਇਆ ਜਾ ਰਿਹਾ ਹੈ | ਕਰੀਬ 10 ਦਿਨ ਬੀਤ ਜਾਣ ਬਾਅਦ ਵੀ ਜਸਪਾਲ ਦੀ ਲਾਸ ਨਾ ਮਿਲਣ ਦੇ ਵਿਰੋਧ ਵਿਚ ਸਮਾਜ ਸੇਵੀ ਜਥੇਬੰਦੀਆਂ ਅਤੇ ਮਿਰਤਕ ਦੇ ਪਰਿਵਾਰ ਵਲੋਂ SSP ਦਫਤਰ ਵਿਖੇ ਵੱਡਾ ਇਕੱਠ ਕਰ ਕੀਤਾ ਗਿਆ ਅਤੇ ਵੱਖ ਵੱਖ ਜਥੇਬੰਦੀਆਂ ਅਤੇ ਲੋਕਾਂ ਨੇ ਰੋਸ਼ ਧਰਨੇ ਸ਼ਾਮਿਲ ਹੋਕੇ ਇੱਕ ਆਪਣਾ ਰੋਸ ਜ਼ਹਿਰ ਕੀਤਾ ਮ੍ਰਿਤਕ ਜਸਪਾਲ ਦਾ ਪਰਿਵਾਰ ਇਸ ਮਾਮਲੇ ਦੇ ਬਾਅਦ ਪੂਰੀ ਤਰ੍ਹਾਂ ਸਦਮੇ ਵਿੱਚ ਹੈ ਅਤੇ ਇੱਕ ਹੀ ਮੰਗ ਤੇ ਅੜਿਆ ਹੈ ਦੇ ਉਨ੍ਹਾਂ ਦੇ ਬੱਚੇ ਦੀ ਲਾਸ਼ ਦੇ ਦਿੱਤੀ ਜਾਵੇ |
ਦੂਜੇ ਪਾਸੇ ਧਰਨੇ ਤੋਂ ਪਹਿਲਾਂ ਲੋਕਾਂ ਵਿਚ ਸੁਨੇਹਾ ਦਿੱਤਾ ਸੀ ਕੀ ਵਿਧਾਇਕ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਪਰ ਐਕਸ਼ਨ ਕਮੇਟੀ ਵਲੋਂ ਇਹ ਫੈਸਲਾ ਰੱਦ ਕਰ ਦਿਤਾ ਜਿਸ ਦੇ ਬਾਅਦ ਲੱਖਾਂ ਸਿਧਾਨਾ ਨੇ ਵਿਰੋਧ ਕਰ ਆਪਣੇ ਸਮਰਥਕਾਂ ਨਾਲ ਰੋਸ਼ ਮਾਰਚ ਸ਼ੁਰੂ ਕੀਤਾ ਗਿਆ | ਪੁਲਿਸ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿਚ ਪੁਲਿਸ ਵਲੋਂ ਐਸ ਐਸ ਪੀ ਦਫਤਰ ਤੋਂ ਲੈ ਕੇ ਭਾਈ ਘਨਈਆ ਚੋਂਕ ਤੱਕ ਰੋਸ ਮਾਰਚ ਕੱਢਿਆ ਗਿਆ |
Watch Video
https://youtu.be/xBaOl5m3h5k
