ਧੂਰੀ ‘ਚ 4 ਸਾਲ ਦੀ ਬੱਚੀ ਦੇ ਨਾਲ ਬੱਸ ਕੰਡਕਟਰ ਨੇ ਕੀਤਾ ਜਬਰ-ਜਨਾਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਲਗਾਤਾਰ ਬੱਚੀਆ ਦੇ ਨਾਲ ਘਿਣੋਨੀ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਤਰ੍ਹਾਂ ਦੀਆਂ ਵਾਰਦਾਤਾਂ ਥੰਮਣ ਦਾ ਨਾ ਨਹੀਂ ਲੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਲਗਾਤਾਰ ਬੱਚੀਆ ਦੇ ਨਾਲ ਘਿਣੋਨੀ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਤਰ੍ਹਾਂ ਦੀਆਂ ਵਾਰਦਾਤਾਂ ਥੰਮਣ ਦਾ ਨਾ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਇਕ ਹੋਰ ਧੂਰੀ ਤੋਂ ਦਿਲ ਦਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 4 ਸਾਲ ਦੀ ਬੱਚੀ ਦੇ ਨਾਲ ਸਕੂਲ ਬੱਸ ਦੇ ਕੰਡਕਟਰ ਵੱਲੋਂ ਦੁਸ਼ਕਰਮ ਕੀਤਾ ਗਿਆ।

rape minor girl   ਮਿਲੀ ਜਾਣਕਾਰੀ ਦੇ ਅਨੁਸਾਰ ਨਿਜੀ ਸਕੂਲ ਚ ਪੜਨ ਵਾਲੀ 4 ਸਾਲਾ ਬੱਚੀ ਸਕੂਲ ਚ ਪੀਟੀਐੱਮ ਲਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਦਾ ਕੰਡਕਟਰ ਕਿਸੇ ਬਹਾਨੇ ਦੇ ਨਾਲ ਬੱਚੀ ਨੂੰ ਆਪਣੇ ਨਾਲ ਲੈ ਗਿਆ।  ਸਕੂਲ ਚ ਹੀ ਬੱਸ ਕੰਡਕਟਰ ਨੇ ਬੱਚੀ ਨੂੰ ਆਪਣੀ ਹੈਵਾਨਿਅਤ ਦਾ ਸ਼ਿਕਾਰ ਬਣਾਇਆ।

rape minor girl

ਫਿਲਹਾਲ ਇਸ ਮਾਮਲੇ ਤੋਂ ਬਾਅਦ ਲੋਕਾਂ ਦਾ ਗੁੱਸਾ ਸਾਹਮਣੇ ਆਇਆ ਹੈ। ਲੋਕਾਂ ਨੇ ਗੁੱਸੇ ਚ ਆ ਕੇ ਸ਼ਹਿਰ ਨੂੰ ਬੰਦ ਕਰ ਦਿੱਤਾ ਹੈ। ਨਾਲ ਹੀ ਲੋਕਾਂ ਨੇ ਥਾਣੇ ਨੂੰ ਘੇਰ ਲਿਆ ਹੈ। ਉੱਥੇ ਹੀ ਰੋਸ ਕਰ ਰਹੇ ਲੋਕਾਂ ਨੇ ਆਰੋਪੀ ਨੂੰ ਮੌਤ ਦੀ ਸਜਾ ਦੇਣ ਦੀ ਮੰਗ ਕਰ ਰਹੇ ਹਨ।

 

Leave a Reply

Your email address will not be published. Required fields are marked *