ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸਨੀ ਦਿਓਲ ਨੂੰ ਭਾਰੀ ਵੋਟਾਂ ਦੇ ਨਾਲ ਜਿੱਤਾ ਹਾਸਿਲ ਹੋਈ। ਜਿਸ ਤੋਂ ਬਾਅਦ ਉਹਨਾਂ ਨੇ ਇਸ ਜਿੱਤ ਤੋਂ ਬਾਅਦ ਸਨੀ ਦਿਓਲ਼ ਨੇ ਰੋਡ ਸ਼ੋਅ ਰਾਹੀ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਭਾਰੀ ਗਿਣਤੀ ਚ ਸਨੀ ਦਿਓਲ ਦੇ ਸਮਰਥਕ ਨਜਰ ਆਏ। ਨਾਲ ਹੀ ਲੋਕ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਨਗਾੜਿਆਂ ਦੀ ਲਾਲ ਤੇ ਨਚਦੇ ਹੋਏ ਵੀ ਨਜਰ ਆ ਰਹੇ ਸੀ।
ਦਸ ਦਈਏ ਕਿ ਸਨੀ ਦਿਓਲ ਨੇ ਕਾਂਗਰਸ ਦੇ ਸੁਨੀਲ ਜਾਖੜ ਨੂੰ 77 ਹਜ਼ਾਰ 657 ਵੋਟਾਂ ਦੇ ਫਰਕ ਦੇ ਨਾਲ ਚਿੱਤ ਕੀਤਾ। ਗੁਰਦਾਸਪੁਰ ਸੀਟ ਲਈ ਸਨੀ ਦਿਓਲ ਨੂੰ 9 ਵਿਧਾਨਸਭਾ ਹਲਕਿਆਂ ਤੋਂ 5 ਲੱਖ 48 ਹਜਾਰ ਵੋਟਾਂ ਮਿਲੀਆਂ ਜਦਕਿ ਸੁਨੀਲ ਜਾਖੜ ਨੂੰ 4 ਲੱਖ 70 ਹਜਾਰ 977 ਵੋਟਾਂ ਮਿਲੀਆਂ। ਗੁਰਦਾਸਪੁਰ ਸੀਟ ਤੇ ਸੁਨੀਲ ਜਾਖੜ ਆਪਣੀ ਜਿੱਤ ਹਾਸਿਲ ਬਰਕਰਾਰ ਨਾ ਰੱਖ ਸਕੇ ਉੱਥੇ ਹੀ ਦੂਜੇ ਪਾਸੇ ਸਨੀ ਦਿਓਲ ਗੁਰਦਾਸਪੁਰ ਦੇ ਲੋਕਾਂ ਦਾ ਦਿਲ ਜਿੱਤਣ ਚ ਸਫਲ ਹੋਏ।
ਦੱਸਣਯੋਗ ਗੱਲ ਹੈ ਕਿ ਸਨੀ ਦਿਓਲ ਨੇ ਗੁਰਦਾਸਪੁਰ ਸੀਟ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਇਹਨਾਂ ਤੋਂ ਪਹਿਲਾ ਵਿਨੋਦ ਖੰਨਾ ਨੇ ਪਹਿਲੀ ਵਾਰ ਸਿਆਸਤ ਚ ਪੈਰ ਰੱਖਿਆ ਸੀ ਤੇ ਉਹਨਾਂ ਨੇ ਸੁਖਬੰਸ ਕੌਰ ਭਿੰਡਰ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਇਸੇ ਤਰ੍ਹਾਂ ਹੀ ਸਨੀ ਦਿਓਲ ਨੇ ਵੀ ਕਾਂਗਰਸ ਦੇ ਗੜ੍ਹ ਤੋਂ ਸਿਆਸੀ ਦੀ ਸ਼ੁਰੂਆਤ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਕੀਤੀ।
ਉੱਥੇ ਹੀ ਜੇਕਰ ਗੁਰਦਾਸਪੁਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਹ ਸੀਟ ਦੋਵੇ ਹੀ ਧਿਰਾਂ ਦੇ ਲਈ ਕਾਫੀ ਮਾਇਨੇ ਰੱਖਦੀ ਸੀ। ਅਕਾਲੀ ਦਲ ਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਸਨੀ ਦਿਓਲ ਨੇ ਗੁਰਦਾਸਪੁਰ ਸੀਟ ਤੋਂ ਜਿੱਤ ਕੇ ਬੇਸ਼ਕ ਬੀਜੇਪੀ ਦੀ ਲਾਜ ਬਚਾਈ ਲਈ ਪਰ ਕਾਂਗਰਸ ਦੇ ਸਨੀ ਦਿਓਲ ਦੀ ਹਾਰ ਦੇ ਕਾਰਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ।
ਇਸ ਤੋਂ ਇਲਾਵਾ ਜੇਕਰ ਸਨੀ ਦਿਓਲ ਤੇ ਸੁਨੀਲ ਜਾਖੜ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਦਾ ਕੰਮ ਤੇ ਪਾਰਟੀਆਂ ਅੱਲਗ ਹਨ। ਦਸ ਦਈਏ ਕਿ ਸਨੀ ਦਿਓਲ ਬੇਸ਼ਕ ਕੁਝ ਹੀ ਦਿਨਾਂ ਚ ਲੋਕਾਂ ਦੇ ਹਰਮਨਪਿਆਰੇ ਬਣ ਗਏ ਪਰ ਸੁਨੀਲ ਜਾਖੜ ਦੀ ਈਮਾਨਦਾਰੀ ਕੰਮ ਕਰਨ ਦੀ ਲਗਨ ਤੇ ਸਿਆਸੀ ਤਜਰਬਾ ਸਨੀ ਦਿਓਲ ਤੋਂ ਕਾਫੀ ਜਿਆਦਾ ਹੈ।
ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਸਨੀ ਦਿਓਲ ਗੁਰਦਾਸਪੁਰ ਦੇ ਲੋਕਾਂ ਦਾ ਦਿਲ ਜਿੱਤਣ ਤੋਂ ਬਾਅਦ ਵਿਕਾਸ ਕਿਹਨਾ ਕੁ ਕਰ ਪਾਉਂਦੇ ਹਨ। ਨਾਲ ਹੀ ਇਹ ਵੀ ਕਹਿਣਾ ਸਹੀ ਹੋਵੇਗਾ ਕਿ ਆਖਿਰ ਉਹ ਕਿਹਨਾ ਦਿਨਾਂ ਤੱਕ ਗੁਰਦਾਸਪੁਰ ਰੁਕ ਦੇ ਹਨ। ਕਿਉਂਕਿ ਉਹਨਾਂ ਤੇ ਹੁਣ ਤੋਂ ਹੀ ਆਰੋਪ ਲੱਗਣ ਲੱਗੇ ਹਨ ਕਿ ਸਨੀ ਦਿਓਲ ਗੁਰਦਾਸਪੁਰ ਛੱਡ ਵਾਪਿਸ ਮੁੰਬਈ ਚੱਲੇ ਜਾਣਗੇ। ਇਸ ਤੋਂ ਪਹਿਲਾ ਵੀ ਸਨੀ ਦਿਓਲ ਚੋਣ ਪ੍ਰਚਾਰ ਖਤਮ ਕਰਨ ਤੋਂ ਬਾਅਦ ਸ਼ਿਮਲਾ ਚੱਲੇ ਗਏ ਸੀ।




