ਪੰਜਾਬ ‘ਚ ਮਿਸ਼ਨ-13 ਦੀ ਹਾਰ ਤੋਂ ਬਾਅਦ ਕੈਪਟਨ ਨੂੰ ਚੁੱਭੀ ਸਿੱਧੂ ਜੱਫੀ ਤੇ ਪਾਕਿ ਪ੍ਰੇਮ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਕਾਂਗਰਸ ਦਾ ਪ੍ਰਦਰਸ਼ਨ ਬੇਸ਼ਕ ਚੰਗਾ ਰਹੀਆ ਪਰ ਇਸਦੇ ਬਾਵਜੁਦ ਵੀ ਕਾਂਗਰਸ ਵੱਡੀਆਂ ਸੀਟਾਂ ਜਿਵੇਂ ਗੁਰਦਾਸਪੁਰ, ਬਠਿੰਡਾ, ਫਿਰਜੋਪੁਰ ਤੇ ਸੰਗਰੂਰ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਕਾਂਗਰਸ ਦਾ ਪ੍ਰਦਰਸ਼ਨ ਬੇਸ਼ਕ ਚੰਗਾ ਰਹੀਆ ਪਰ ਇਸਦੇ ਬਾਵਜੁਦ ਵੀ ਕਾਂਗਰਸ ਵੱਡੀਆਂ ਸੀਟਾਂ ਜਿਵੇਂ ਗੁਰਦਾਸਪੁਰ, ਬਠਿੰਡਾ, ਫਿਰਜੋਪੁਰ ਤੇ ਸੰਗਰੂਰ ਦੀ ਸੀਟ ਤੇ ਹਾਰ ਗਈ। ਜਿਸ ਕਾਰਨ ਜਿੱਤ ਦੀ ਖੁਸ਼ੀ ਉਸ ਤਰ੍ਹਾਂ ਨਹੀਂ ਮੰਨਾਈ ਜਾ ਰਹੀ ਜਿਵੇਂ ਕੀ ਮੰਨਾਈ ਜਾਂਦੀ ਹੈ।

Captain Amarinder singh

ਪੰਜਾਬ ‘ਚ ਕਾਂਗਰਸ ਦਾ ਪ੍ਰਦਰਸ਼ਨ ਪਹਿਲਾ ਨਾਲੋਂ ਦੁਗਨਾ ਹੋਇਆ ਪਰ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਦੇ ਪ੍ਰਦਰਸ਼ਨ ਤੋਂ ਕਾਫੀ ਦੁਖੀ ਹੈ। ਉੱਥੇ ਹੀ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦਾ ਪੰਜਾਬ ‘ਚ ਮਿਸ਼ਨ 13 ਦੇ ਅਸਫਲ ਹੋਣ ਦਾ ਜਿੰਮੇਵਾਰ ਨਵਜੋਤ ਸਿੰਘ ਸਿੱਧੂ ਨੂੰ ਠਹਿਰਾਇਆ।

Captain and sidhu

ਉਹਨਾਂ ਦੀ ਹਾਰ ਦਾ ਕਾਰਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਹੋ ਸਕਦਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਹਾਈਕਮਾਨ ਸਿੱਧੂ ਤੇ ਆਖਿਰੀ ਫੈਸਲਾ ਲਵੇਗੀ। ਕੈਪਟਨ ਨੇ ਇਹ ਵੀ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਵੀ ਬਠਿੰਡਾ ਚ ਬੋਲਿਆ ਜੇਕਰ ਉਹ ਚੋਣਾਂ ਤੋਂ ਬਾਅਦ ਬੋਲ ਦਿੰਦੇ ਤਾਂ ਪਾਰਟੀ ਲਈ ਚੰਗਾ ਹੁੰਦਾ।

navjot singh sidhu

ਜੇਕਰ ਉਹਨਾਂ ਨੂੰ ਕੋਈ ਵੀ ਨਰਾਜਗੀ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਮਤਭੇਦ ਸੀ ਤਾਂ ਉਹ ਪਾਰਟੀ ਨਾਲ ਗੱਲ ਕਰਦੇ ਇਸ ਤਰ੍ਹਾਂ ਨਾ ਬੋਲਦੇ ਤਾਂ ਪਾਰਟੀ ਨੂੰ ਇਸ ਤਰ੍ਹਾਂ ਮਿਸ਼ਨ 13 ਦੇ ਅਸਫਲ ਹੋਣ ਦਾ ਸਾਹਮਣਾ ਨਾ ਕਰਨਾ ਪੈਂਦਾ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਪਾਕਿਸਤਾਨ ਦੌਰੇ ਤੇ ਵੀ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੰ ਫੌਜ ਮੁਖੀ ਦੇ ਨਾਲ ਦੋਸਤੀ ਭਾਰਤ ਦੀ ਜਨਤਾ ਬਰਦਾਸ਼ਤ ਨਹੀਂ ਕਰੇਗੀ। ਜੋ ਸਾਡੇ ਜਵਾਨਾਂ ਨੂੰ ਮਾਰਨ ਦਾ ਆਦੇਸ਼ ਦਿੰਦੇ ਹਨ ਅਸੀ ਉਹਨਾਂ ਨੂੰ ਜੱਫੀ ਨਹੀਂ ਪਾ ਸਕਦੇ।

Leave a Reply

Your email address will not be published. Required fields are marked *