ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਮਾਜ ਸੇਵੀ ਅਨਮੋਲ ਕਵਾਤਰਾ ਤੇ ਹੋਏ ਹਮਲੇ ਤੋਂ ਬਾਅਦ ਅਨਮੋਲ ਕਵਾਤਾਰ ਨੇ ਆਪਣਾ ਸੇਵਾ ਦਾ ਕੰਮ ਫਿਰ ਤੋਂ ਜ਼ੋਰਾ ਨਾਲ ਸ਼ੁਰੂ ਕਰ ਦਿੱਤਾ ਹੈ। ਦੱਸ ਦਇਏ ਕਿ ਅਨਮੋਲ ਨੇ ਪਹਿਲਾ ਨਾਲੋਂ ਦੁੱਗਣੀ ਤੇਜ਼ੀ ਦੇ ਨਾਲ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਿਸ ਤੇ ਅਨਮੋਲ ਦਾ ਕਹਿਣਾ ਹੈ ਕਿ ਹਮਲੇ ਦੇ ਮਾਮਲੇ ਤੋਂ ਬਾਅਦ ਲੋਕ ਪਹਿਲਾ ਤੋਂ ਵੀ ਜਿਆਦਾ ਉਹਨਾਂ ਨਾਲ ਜੁੜ ਚੁਕੇ ਹਨ। ਜਿਸਦਾ ਉਹਨਾਂ ਨੇ ਧੰਨਵਾਦ ਕੀਤਾ। ਦੱਸਣਯੋਗ ਗੱਲ ਹੈ ਕਿ ਅਨਮੋਲ ਕਵਾਤਰਾ we do not accept money or things ਨਾਂ ਦੀ ਇਕ ਸੰਸਥਾ ਚਲਾਉਂਦਾ ਹੈ। ਜਿਸ ਵਿੱਚ ਸ਼ਾਮਿਲ ਹੋਕੇ ਖੁਦ ਮਰੀਜ਼ਾਂ ਦੀ ਮਦਦ ਕਰਦੇ ਹਨ।
