ਮੂੰਹ ‘ਚ ਮੋਬਾਇਲ ਚਾਰਜਰ ਦਾ ਪਿਨ ਪਾਉਣ ਕਾਰਨ ਢਾਈ ਸਾਲਾ ਬੱਚੇ ਦੀ ਦਰਦਨਾਕ ਮੌਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰ ਪ੍ਰਦੇਸ਼ ਦੇ ਜਹਾਂਗੀਰਾਬਾਦ ਚ ਇਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਮਾਸੂਮ ਬੱਚੇ ਦੀ ਮੌਤ ਮੋਬਾਇਲ ਚਾਰਜਰ ਦੀ ਪਿਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰ ਪ੍ਰਦੇਸ਼ ਦੇ ਜਹਾਂਗੀਰਾਬਾਦ ਚ ਇਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਮਾਸੂਮ ਬੱਚੇ ਦੀ ਮੌਤ ਮੋਬਾਇਲ ਚਾਰਜਰ ਦੀ ਪਿਨ ਮੂੰਹ ਚ ਪਾਉਣ ਕਾਰਨ ਹੋਈ। ਦੱਸਿਆ ਜਾ ਰਿਹਾ ਹੈ ਕਿ ਮੋਬਾਇਲ ਚਾਰਜਰ ਦਾ ਸਵਿਚ ਆਨ ਸੀ ਤੇ ਬੱਚੇ ਨੇ ਖੇਡਦੇ ਹੋਏ ਉਸਨੂੰ ਆਪਣੇ ਮੂੰਹ ਚ ਪਾ ਲਿਆ ਜਿਸ ਕਾਰਨ ਕਰੰਟ ਲੱਗਣ ਕਾਰਨ ਉਸਦੀ ਤੁਰੰਤ ਮੌਤ ਹੋ ਗਈ।  ਉੱਥੇ ਹੀ ਬੱਚੇ ਦੀ ਮੌਤ ਦੇ ਕਾਰਨ ਘਰ ਚ ਸੌਗ ਦਾ ਮਾਹੌਲ ਬਣਿਆ ਹੋਇਆ ਹੈ। ਬੱਚੇ ਦੀ ਉਮਰ ਮਹਿਜ਼ ਢਾਈ ਸਾਲ ਦੱਸੀ ਜਾ ਰਹੀ ਹੈ।
BABY

ਦੱਸਣਯੋਗ ਗੱਲ ਹੈ ਕਿ ਮੋਬਾਇਲਾਂ ਦੇ ਚਾਰਜਰਾਂ ਦੇ ਫਟਣ ਦੀਆਂ ਸਭ ਤੋਂ ਵਧ ਘਟਨਾਵਾਂ ਉਸ ਸਮੇਂ ਸਾਹਮਣੇ ਆਉਂਦਿਆਂ ਹਨ  ਜਦੋ ਮੋਬਾਇਲ ਫੋਨ ਦਾ ਇਸਤੇਮਾਲ ਚਾਰਜਰ ਸਮੇਂ ਕੀਤਾ ਜਾਂਦਾ ਹੈ। ਇਸ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਮੋਬਾਇਲ ਨੂੰ ਚਾਰਜ ਕਰਦੇ ਸਮੇਂ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਮੋਬਾਇਲ ਨੂੰ ਜਦੋ ਚਾਰਜ ਹੋਣ ਲਈ ਲਾਇਆ ਜਾਂਦਾ ਹੈ ਤਾਂ ਉਸ ਸਮੇਂ ਉਸ ਸਮੇਂ ਉਸਦੇ ਮਦਰਬੋਰਡ ਤੇ ਦਬਾਅ ਵਧਿਆ ਹੁੰਦਾ ਹੈ ਤੇ ਇਸ ਦੌਰਾਨ ਮੋਬਾਇਲ ਦਾ ਜਦੋ ਇਸਤੇਮਾਲ ਕੀਤਾ ਜਾਂਦਾ ਹੈ

mobile

ਉਹ ਦਬਾਅ ਹੋ ਜਿਆਦਾ ਵਧ ਜਾਂਦਾ ਹੈ ਜਿਸ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸ ਤੋਂ ਇਲਾਵਾ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬੱਚਿਆ ਨੂੰ ਮੋਬਾਇਲ ਤੇ ਚਾਰਜਰਾਂ ਤੋਂ ਦੂਰ ਰੱਖਿਣਾ ਚਾਹੀਦਾ ਹੈ।

Leave a Reply

Your email address will not be published. Required fields are marked *