ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੋਣਾਂ ਚ ਕਾਂਗਰਸ ਦੇ ਆਪਸੀ ਵਿਵਾਦ ਕਈ ਵਾਰ ਦੇਖਣ ਨੂੰ ਮਿਲੇ ਹਨ..ਜਿੱਥੇ ਕਾਂਗਰਸ ਵਲੋਂ ਕਾਂਗਰਸੀਆਂ ਉਮਦੀਵਾਰਾਂ ਦੇ ਸਮਰਥਨ ਦਾ ਬਾਈਕਾਟ ਕੀਤਾ ਗਿਆ। ਉਥੇ ਹੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲ ਚੱਲ ਰਹੀ ਆਪਸੀ ਖਿੱਚੋ-ਤਾਣ ਵੀ ਸਾਹਮਣੇ ਆਈ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਨਵਜੋਤ ਸਿੱਧੂ ਮੈਨੂੰ ਪਿੱਛੇ ਕਰਕੇ ਖੁਦ ਮੁੱਖਮੰਤਰੀ ਬਣਨਾ ਚਾਹੁੰਦੇ ਹਨ।
ਇਸ ਮੌਕੇ ਮੁੱਖਮੰਤਰੀ ਕੈਪਟਨ ਨੇ ਕਿਹਾ ਕਿ ਪਾਰਟੀ ਅੰਦਰ ਚੱਲ ਰਹੇ ਵਿਵਾਦ ਦਾ ਅਸਰ ਚੋਣਾ ਤੇ ਵੀ ਪੈ ਰਿਹਾ ਹੈ..ਜਿਸ ਕਰਕੇ ਪਾਰਟੀ ਦਾ ਵੱਡੇ ਪੱਧਰ ਤੇ ਨੁਕਸਾਨ ਵੀ ਹੋ ਸਕਦਾ ਹੈ। ਜਿਸ ਤੇ ਸੀਐੱਮ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਪਾਰਟੀ ਹਾਈਕਮਾਨ ਸਿੱਧੂ ਦੇ ਖ਼ਿਲਾਫ਼ ਕਾਰਵਾਈ ਕਰਨ ਬਾਰੇ ਫੈਸਲਾ ਕਰ ਸਕਦੀ ਹੈ।

