ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਲਜੀਤ ਚੀਮਾ ਦਾ ਟਕਸਾਲੀਆਂ ‘ਤੇ ਸ਼ਬਦੀ ਹਮਲਾ ਕੀਤਾ। ਦਸ ਦਈਏ ਕਿ ਦਲਜੀਤ ਚੀਮਾ ਨੇ ਕਿਹਾ ਕਿ ਟਕਸਾਲੀ ਕਾਂਗਰਸ ਦਾ ਹੀ ਹਿੱਸਾ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਅਮਰਪਾਲ ਸਿੰਘ ਬੋਨੀ ਵੱਲੋਂ ਕਾਂਗਰਸ ਵੱਲੋਂ ਵੋਟ ਮੰਗੇ ਜਾ ਰਹੇ ਹਨ।
ਜਿਸ ਤੋਂ ਬਾਅਦ ਬੋਨੀ ਦੇ ਇਸ ਕੰਮ ਤੋਂ ਬਾਅਦ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ, ਕਿ ਟਕਸਾਲੀ ਕਾਂਗਰਸ ਦੀ ਮਦਦ ਲਈ ਹੀ ਬਣਿਆ ਹੈ। ਇਸ ਤੋਂ ਇਲਾਵਾ ਦਲਜੀਤ ਚੀਮਾ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਸਿਆਸੀ ਫਾਇਦਾ ਦੇਣ ਲਈ ਟਕਸਾਲੀ ਚੋਣ ਮੈਦਾਨ ਵਿੱਚ ਆਏ ਹਨ।

