ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਵਾਮਾ ‘ਚ ਸੁਰਖਿਆਂ ਬਲਾਂ ਤੇ ਅੱਤਵਾਦੀ ਵਿਚਾਲੇ ਮੁੱਠਭੇੜ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਇਸ ਮੁੱਠਭੇੜ ‘ਚ 3 ਅੱਤਵਾਦੀਆਂ ਨੂੰ ਢੇਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਦਸ ਦਈਏ ਕਿ ਭਾਰਤੀ ਜਵਾਨਾਂ ਨੇ ਅੱਤਵਾਦੀਆਂ ਦਾ ਮੁੰਹਤੋੜ ਜਵਾਬ ਦਿੱਤਾ। ਇਸ ਮੁੱਠਭੇੜ ਦੌਰਾਨ ਇਕ ਜਵਾਨ ਸ਼ਹੀਦ ਵੀ ਹੋ ਗਿਆ ਹੈ ਤੇ ਜਦਕਿ ਦੋ ਜਵਾਨ ਜਖਮੀ ਹੋ ਗਏ ਹਨ। ਫਿਲਹਾਲ ਇਸ ਮੁੱਠਭੇੜ ਤੋਂ ਬਾਅਦ ਪੁਲਵਾਮਾ ਦੇ ਦਲੀਪੁਰਾ ਇਲਾਕੇ ‘ਚ ਸੁਰੱਖਿਆਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ।


